ਪੰਜਾਬ ‘ਚ ਇਸ ਹਫਤੇ ਹੋਰ ਵਧੇਗੀ ਠੰਡ, ਡਿੱਗੇਗਾ ਪਾਰਾ, 1 ਹੋਰ ਐਲਰਟ ਹੋਇਆ ਜਾਰੀ

0
322

ਚੰਡੀਗੜ੍ਹ, 5 ਜਨਵਰੀ | ਅਗਲੇ 3 ਦਿਨਾਂ ਤੱਕ ਪੰਜਾਬ ਵਿਚ ਠੰਡ ਤੋਂ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਓਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਵੀ ਰਹੇਗੀ। ਦਿਨ ਦੇ ਤਾਪਮਾਨ ਵਿਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਸੀਤ ਲਹਿਰ ਚੱਲ ਰਹੀ ਹੈ, ਜਿਸ ਕਾਰਨ ਦਿਨ ਵਿਚ ਧੁੱਪ ਨਿਕਲਣ ਤੋਂ ਬਾਅਦ ਵੀ ਠੰਡੀ ਹਵਾ ਕਾਰਨ ਇਸ ਦਾ ਅਸਰ ਨਹੀਂ ਹੋ ਰਿਹਾ। ਧੁੰਦ ਕਾਰਨ ਵਿਜ਼ੀਬਿਲਟੀ ਵੀ 50 ਮੀਟਰ ਤੋਂ ਘੱਟ ਰਹਿ ਗਈ ਹੈ। ਮੌਸਮ ਨੂੰ ਦੇਖਦੇ ਹੋਏ ਅੱਜ 5 ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਇਨ੍ਹਾਂ ਵਿਚ ਚੰਡੀਗੜ੍ਹ ਤੋਂ ਦਿੱਲੀ, ਚੰਡੀਗੜ੍ਹ ਤੋਂ ਮੁੰਬਈ, ਚੰਡੀਗੜ੍ਹ ਤੋਂ ਹੈਦਰਾਬਾਦ, ਚੰਡੀਗੜ੍ਹ ਤੋਂ ਬੇਂਗਲੁਰੂ ਤੇ ਚੰਡੀਗੜ੍ਹ ਤੋਂ ਚੇਨਈ ਦੀਆਂ ਫਲਾਈਟਾਂ ਸ਼ਾਮਲ ਹਨ।

Fog reduces visibility in parts of Punjab, Haryana : The Tribune Indiaਧੁੰਦ ਦਾ ਅਸਰ ਰੇਲ ਆਵਾਜਾਈ ‘ਤੇ ਵੀ ਦੇਖਿਆ ਜਾ ਰਿਹਾ ਹੈ। ਨਵੀਂ ਦਿੱਲੀ ਤੋਂ ਚੰਡੀਗੜ੍ਹ ਸ਼ਤਾਬਦੀ, ਵੰਦੇ ਭਾਰਤ ਟ੍ਰੇਨ ਆਪਣੇ ਨਿਰਧਾਰਿਤ ਸਮੇਂ ਤੋਂ 30 ਮਿੰਟ ਦੇਰੀ ਨਾਲ ਆਈ। ਇਸ ਤੋਂ ਇਲਾਵਾ ਪੰਜਾਬ ਵਿਚ 25 ਤੋਂ ਵੱਧ ਗੱਡੀਆਂ ਦੇਰੀ ਨਾਲ ਪਹੁੰਚੀਆਂ। ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟ੍ਰੇਨਾਂ 4 ਤੋਂ 5 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਟ੍ਰੇਨਾਂ ਦੇਰ ਨਾਲ ਪਹੁੰਚਣ ਕਾਰਨ ਮੁਸਾਫਿਰਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਆਸਮਾਨ ਵਿਚ ਹਲਕੇ ਬੱਦਲ ਛਾਏ ਰਹਿਣਗੇ। ਧੁੱਪ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਹੈ।

ਵੇਖੋ ਵੀਡੀਓ