ਵਿਤ ਮੰਤਰੀ ਦਾ ਪੂਰਾ ਪਲਾਨ- ਪੜ੍ਹੋ ਆਰਥਿਕ ਪੈਕੇਜ ਦੀ ਚੌਥੀ ਕਿਸ਼ਤ ‘ਚ ਕੀ ਹੋਏ ਐਲਾਨ

0
919

ਨਵੀਂ ਦਿੱਲੀ. ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਰਥਕ-ਪੈਕੇਜ ਦੀ ਚੌਥੀ ਕਿਸ਼ਤ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾ ਐਮਐਸਐਮਈ, ਖੇਤੀਬਾੜੀ ਅਤੇ ਮਜ਼ਦੂਰਾਂ ਬਾਰੇ ਘੋਸ਼ਨਾਵਾਂ ਕੀਤੀਆਂ ਗਈ ਹਨ। ਇਹ ਵੀ ਕਿਹਾ ਗਿਆ ਹੈ ਕਿ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਹੋਵੇਗਾ। ਅੱਜ ਜੋ ਘੋਸ਼ਨਾਵਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਮੁੱਖ ਅੰਸ਼ ਹੇਠਾਂ ਦਿੱਤੇ ਹਨ।

  1. ਅੱਜ 8 ਸੈਕਟਰਾਂ ਵਿੱਚ ਸੁਧਾਰ ਦੀਆਂ ਘੋਸ਼ਨਾਵਾਂ ਕੀਤੀਆਂ ਗਈਆਂ

2. EGS ਦੇ ਜਰਿਏ ਨਿਵੇਸ਼ ਨੂੰ ਛੇਤੀ ਹੀ ਮੰਜੂਰੀ ਦਿੱਤੀ ਜਾਵੇਗੀ।

3. ਇੰਡਸਟ੍ਰੀਅਲ ਇਨਫ੍ਰਾ ਨੂੰ ਅਪਗ੍ਰੇਡ ਕਰਨ ਦਾ ਕੰਮ ਜਾਰੀ।

4. ਕੋਲੇ ਦੇ ਉਤਪਾਦਨ ਖੇਤਰ ਵਿੱਚ ਕਮਰਸ਼ਿਅਲ ਮਾਇਨਿੰਗ ਨੂੰ ਆਗਿਆ, ਰੈਵੇਨਿਉ ਸ਼ੇਅਰਿੰਗ ਸਿਸਟਮ ਲਿਆਇਆ ਜਾਵੇਗਾ, 50 ਬਲਾਕਸ ਮਾਇਨਿੰਗ ਦੇ ਲਈ ਤੁਰੰਤ ਉਪਲਬਧ ਹੋਣਗੇ।

5. ਕੋਲ ਬੇਡ ਮੈਥੇਨ ਦੇ ਲਈ ਨੀਲਾਮੀ ਹੋਵੇਗੀ, ਕੋਲੇ ਨੂੰ ਗੈਸ ਵਿੱਚ ਬਦਲਣ ਨਾਲ ਮੁਨਾਫਾ ਹੋਵੇਗਾ।

ਕੋਲ ਸੈਕਟਰ ਇਨਫ੍ਰਾ ਵਿੱਚ 50000 ਕਰੋੜ ਦੇ ਨਿਵੇਸ਼ ਕੀਤੇ ਜਾਣਗੇ।

6. ਮਿਨਰਲ ਮਾਇਨਿਂਗ ਵਿੱਚ ਨਿਵੇਸ਼ ਵਧਾਇਆ ਜਾਵੇਗਾ, ਮਿਨਰਲ ਵਿੱਚ ਐਕਸਪਲੋਰੇਸ਼ਨ-ਮਾਇਨਿਂਗ-ਪ੍ਰੋਡਕਸ਼ਨ ਸਿਸਟਮ ਲਿਆਇਆ ਜਾਵੇਗਾ।

ਨਵੀਂ ਵਿਵਸਥਾ ਵਿੱਚ 500 ਮਿਨਰਲ ਬਲਾਕ ਖੋਲੇ ਜਾਣਗੇ। ਬਾਕਸਾਇਟ, ਕੋਲ ਮਿਨਰਲ ਦੇ ਲਈ ਜੁਆਇੰਟ ਆਕਸ਼ਨ ਹੋਵੇਗਾ।

7. ਕੈਪੇਟਿਵ ਅਤੇ ਨੋਨ ਕੈਪਿਟਿਵ ਮਾਇਂਸ ਦਾ ਅੰਤਰ ਖਤਮ ਕੀਤਾ ਜਾਵੇਗਾ। ਇਸ ਨਾਲ ਏਲੁਮੀਨਿਅਮ ਕੰਪਨੀਆਂ ਨੂੰ ਮਦਦ ਮਿਲੇਗੀ।

ਕੋਲ ਸੈਕਟਰ ਡਾਇਵਰਸਿਫਿਕੇਸ਼ਨ ਨਾਲ ਕਲੀਨ ਏਨਰਜੀ ਨੂੰ ਪ੍ਰੋਤਸਾਹਨ ਮਿਲੇਗਾ।

8. ਡਿਫੈਂਸ ਵਿੱਚ ਮੇਕ ਇਨ ਇੰਡੀਆ ਨੂੰ ਪ੍ਰੋਤਸਾਹਨ ਮਿਲੇਗਾ। ਡਿਫੈਂਸ ਇੰਪੋਰਟ ਦੀ ਨੈਗੇਟਿਵ ਲਿਸਟ ਨੂੰ ਵਧਾਇਆ ਜਾਵੇਗਾ। ਲੋਕਲ ਡਿਫੈਂਸ ਖਰੀਦਾਰੀ ਦੇ ਲਈ ਅਲਗ ਬਜਟ ਹੋਵੇਗਾ।

ਡਿਫੈਂਸ ਮੈਨਯੁਫੈਕਚਰਿੰਗ FDI ਸੀਮਾ ਵਧਾ ਕੇ 74 ਫੀਸਦ ਕੀਤੀ ਜਾਵੇਗੀ।

9. ਆਟੋਮੈਟਿਕ ਰੂਟ ਨਾਲ ਐਫਡੀਆਈ ਸੀਮਾ 49 ਫੀਸਦ ਤੋਂ ਵਧਾ ਕੇ 74 ਫੀਸਦ ਕੀਤੀ ਜਾਵੇਗੀ।

10. ਆਰਡੀਨੇਂਸ ਫੈਕਟਰੀ ਬੋਰਡ ਨੂੰ ਕਾਰਪੋਰੇਟਾਇਜ ਹੋਵੇਗਾ, ਪ੍ਰਾਇਵੇਟਾਇਜ ਨਹੀਂ ਹੋਵੇਗਾ।

11. ਏਅਰਸਪੇਸ ਮੈਨੇਜਮੈਂਟ ਅਤੇ ਏਅਰਪੋਰਟ ਸੈਕਟਰ ਤੇ ਵੀ ਫੋਕਸ। ਹਾਲੇ ਸਿਰਫ 60 ਫੀਸਦ ਏਅਰਸਪੇਸ ਸਿਵਿਲ ਏਵਿਏਸ਼ਨ ਦੇ ਲਈ। ਸਿਵਿਲ ਏਵਿਏਸ਼ਨ ਦੇ ਲਈ ਜਿਆਦਾ ਏਅਰਸਪੇਸ ਮਿਲੇਗਾ।

ਪੀਪੀਈ ਮਾਡਲ ਦੇ ਤਹਿਤ 6 ਨਵੇਂ ਏਅਰਪੋਰਟਾਂ ਦੀ ਨੀਲਾਮੀ।

12 ਭਾਰਤ ਨੂੰ ਏਅਰਕ੍ਰਾਫਟ ਰਿਪੇਅਰ ਸਰਵਿਸ ਦਾ ਹਬ ਬਣਾਇਆ ਜਾਵੇਗਾ। ਏਅਰਪੋਰ ਨੀਲਾਮੀ ਦੇ ਦੂਸਰੇ ਚਰਨ ਦੀ ਪ੍ਰਕ੍ਰਿਆ ਜਲਦ।

12 ਏਅਰਪੋਰਟਾਂ ਦੀ ਨੀਲਾਮੀ ਨਾਲ 13000 ਕਰੋੜ ਨਿਵੇਸ਼ ਦੀ ਉਮੀਦ

13. ਬਿਜਲੀ ਦੇ ਖੇਤਰ ਵਿੱਚ ਕੁਝ ਬਦਲਾਅ ਕੀਤੇ ਜਾਣਗੇ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਡਿਸਕਾਮ ਦਾ ਨਿਜੀਕਰਨ ਹੋਵੇਗਾ, ਜਿਸ ਨਾਲ ਸਰਵਿਸ ਬੇਹਤਰ ਹੋਵੇਗੀ

ਪਾਵਰ ਟੈਰਿਫ ਪਾਲਿਸੀ ਛੇਤੀ ਲਿਆਈ ਜਾਵੇਗੀ। ਬਿਜਲੀ ਕਟੌਤੀ ਤੇ ਡਿਸਕਾਮ ਨੂੰ ਜੁਰਮਾਨਾ ਦੇਣਾ ਹੋਵੇਗਾ।

14. ਸੋਸ਼ਲ ਸੈਕਟਰ ਇਨਫ੍ਰਾ ਨੂੰ ਮਜਬੂਤ ਕਰਨ ਦੀ ਜਰੂਰਤ। ਸੋਸ਼ਲ ਸੈਕਟਰ ਇਨਫ੍ਰਾ ਦੇ ਲਈ 8100 ਕਰੋੜ ਦੀ ਘੋਸ਼ਨਾ।

15. ISRO ਦੀਆਂ ਸੁਵਿਧਾਵਾਂ ਪ੍ਰਾਇਵੇਟ ਸੈਕਟਰ ਦੇ ਲਈ ਖੋਲੀਆਂ ਜਾਣਗੀਆਂ। ਸਪੇਸ ਪ੍ਰੋਜੇਕਟ ਪ੍ਰਾਇਵੇਟ ਸੈਕਟਰ ਦੇ ਲਈ ਖੋਲੇ ਜਾਣਗੇ।

ਪ੍ਰਾਇਵੇਟ ਸੈਕਟਰ ਸਪੇਸ ਟ੍ਰੈਵਲ ਪ੍ਰੋਜੇਕਟ ਵਿੱਚ ਹਿੱਸਾ ਲੈ ਸਕਣਗੇ।