ਉਤਰ ਪ੍ਰਦੇਸ਼, 29 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਤੀ ਵੱਲੋਂ ਪਤਨੀ ਨੂੰ ਫੋਨ ਛੱਡ ਕੇ ਚਾਹ ਬਣਾਉਣ ਲਈ ਕਹਿਣਾ ਮਹਿੰਗਾ ਪੈ ਗਿਆ। ਉਸ ਨੇ ਗੁੱਸੇ ਵਿਚ ਆ ਕੇ ਪਤੀ ਦੀਆਂ ਅੱਖਾਂ ਵਿਚ ਕੈਂਚੀ ਮਾਰ ਦਿੱਤੀ। ਘਟਨਾ ਮਗਰੋਂ ਔਰਤ ਘਰੋਂ ਭੱਜ ਗਈ। ਜ਼ਖਮੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਬਰੌਟ ਵਾਸੀ ਅੰਕਿਤ 28 ਸਾਲ ਦਾ ਵਿਆਹ 3 ਸਾਲ ਪਹਿਲਾਂ ਰਾਮਾਲਾ ਥਾਣਾ ਖੇਤਰ ਦੇ ਸੂਪ ਪਿੰਡ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਕੁਝ ਦਿਨ ਤਾਂ ਸਭ ਕੁਝ ਠੀਕ-ਠਾਕ ਰਿਹਾ ਪਰ ਪਿਛਲੇ ਡੇਢ ਸਾਲ ਤੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜੇ ਹੋਣ ਲੱਗੇ।
ਇਸੇ ਦੌਰਾਨ ਜਦੋਂ ਅੰਕਿਤ ਨੇ ਆਪਣੀ ਪਤਨੀ ਨੂੰ ਫੋਨ ਚਲਾਉਣ ਦੌਰਾਨ ਚਾਹ ਬਣਾਉਣ ਲਈ ਕਿਹਾ ਤਾਂ ਉਹ ਗੁੱਸੇ ਵਿਚ ਆ ਕੇ ਕਮਰੇ ਅੰਦਰ ਚਲੀ ਗਈ। ਕੁਝ ਸਮੇਂ ਬਾਅਦ ਉਸ ਨੇ ਕੈਂਚੀ ਚੁੱਕ ਕੇ ਮੰਜੇ ‘ਤੇ ਬੈਠੇ ਆਪਣੇ ਪਤੀ ਅੰਕਿਤ ਦੀਆਂ ਅੱਖ ‘ਚ ਮਾਰ ਦਿੱਤੀ। ਇਸ ਕਾਰਨ ਖੂਨ ਵਗਣ ਲੱਗ ਪਿਆ ਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਰੌਲਾ ਸੁਣ ਕੇ ਨੌਜਵਾਨ ਦੀ ਭਰਜਾਈ ਤੇ ਭਤੀਜਾ ਆਏ ਤੇ ਪੁਲਿਸ ਬੁਲਾਈ ਗਈ। ਪੁਲਿਸ ਨੇ ਜ਼ਖ਼ਮੀ ਨੂੰ ਸੀਐਚਸੀ ਵਿਚ ਦਾਖ਼ਲ ਕਰਵਾਇਆ, ਜਿਥੋਂ ਉਸ ਨੂੰ ਮੇਰਠ ਰੈਫ਼ਰ ਕਰ ਦਿੱਤਾ ਗਿਆ।
ਕੋਤਵਾਲੀ ਪੁਲਿਸ ਦਾ ਕਹਿਣਾ ਹੈ ਕਿ ਪਤੀ-ਪਤਨੀ ‘ਚ ਅਕਸਰ ਝਗੜਾ ਰਹਿੰਦਾ ਸੀ। 3 ਦਿਨ ਪਹਿਲਾਂ ਔਰਤ ਨੇ ਆਪਣੇ ਭਰਾ ਅਤੇ ਭਰਜਾਈ ਨਾਲ ਮਿਲ ਕੇ ਆਪਣੇ ਪਤੀ ਖਿਲਾਫ ਕੁੱਟਮਾਰ ਦੀ ਸ਼ਿਕਾਇਤ ਦਿੱਤੀ ਸੀ। ਫਿਲਹਾਲ ਪੀੜਤ ਦੀ ਸ਼ਿਕਾਇਤ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸੀਓ ਬਰੌਤ ਨੇ ਦੱਸਿਆ ਕਿ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ 2 ਟੀਮਾਂ ਬਣਾਈਆਂ ਗਈਆਂ ਹਨ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।





































