ਫਤਿਹਗੜ੍ਹ ਸਾਹਿਬ, 25 ਦਸੰਬਰ| ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਨ੍ਹਾਂ ਦੇ ਭਰਾ ਦਵਿੰਦਰ ਬੁੱਗਾ ਵਿਚਾਲੇ ਲੜਾਈ ਲਗਾਤਾਰ ਵਧ ਰਹੀ ਹੈ। ਜ਼ਮੀਨੀ ਵਿਵਾਦ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਇਸ ਵਿਚਾਲੇ ਕਲਾਕਾਰ ਦੇ ਛੋਟੇ ਭਰਾ ਦਵਿੰਦਰ ਦੀ ਪਤਨੀ ਦਾ ਦੇਹਾਂਤ ਵੀ ਹੋ ਗਿਆ ਹੈ। ਦਵਿੰਦਰ ਨੇ ਆਪਣੀ ਪਤਨੀ ਦੀ ਮੌਤ ਦੇ ਦੋਸ਼ ਗਾਇਕ ਤੇ ਅਪਣੇ ਭਰਾ ਸਤਵਿੰਦਰ ਬੁੱਗਾ ‘ਤੇ ਲਗਾਏ ਹਨ।
ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਵੀਡੀਓ ਸ਼ੇਅਰ ਕਰਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਦਵਿੰਦਰ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿਚ ਉਸ ਨੇ ਕਿਸਾਨ ਜੱਥੇਬੰਦੀਆ ਸਣੇ ਲੱਖਾ ਸਿਧਾਣਾ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ। ਦਵਿੰਦਰ ਬੁੱਗਾ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਜਦੋਂ ਤੱਕ ਉਸਨੂੰ ਇਨਸਾਫ ਨਹੀਂ ਮਿਲਦਾ, ਉਹ ਆਪਣੇ ਭਰਾ ਦਾ ਸੰਸਕਾਰ ਨਹੀਂ ਕਰੇਗਾ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਉਤੇ ਆਪਣੀ ਭਰਜਾਈ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਇਹ ਦੋਸ਼ ਬੁੱਗਾ ਦੇ ਭਰਾ ਨੇ ਲਾਏ ਹਨ। ਉਸ ਦਾ ਕਹਿਣਾ ਹੈ ਕਿ ਬੁੱਗਾ ਨੇ ਲੜਾਈ ਦੌਰਾਨ ਆਪਣੀ ਭਾਬੀ ਨੂੰ ਧੱਕਾ ਮਾਰਿਆ ਸੀ, ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਪੀਜੀਆਈ ਲਿਜਾਂਦੇ ਹੋਏ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ।
ਹੁਣ ਇਸ ਮਾਮਲੇ ‘ਚ ਬੁੱਗਾ ਦਾ ਨਾਮ ਸਾਹਮਣੇ ਆ ਰਿਹਾ ਹੈ। ਗਾਇਕ ਦੇ ਭਰਾ ਨੇ ਉਸ ‘ਤੇ ਦੋਸ਼ ਲਗਾਏ ਹਨ ਕਿ ਬੁੱਗੇ ਨੇ ਹੀ ਉਸ ਦੀ ਪਤਨੀ ਨੂੰ ਧੱਕਾ ਮਾਰਿਆ ਹੈ, ਇਸ ਲਈ ਉਸ ਦਾ ਜ਼ਿੰਮੇਵਾਰ ਬੁੱਗਾ ਹੀ ਹੈ।