ਵੱਡੀ ਖਬਰ : ਮੋਗਾ ‘ਚ ਅਣਪਛਾਤਿਆਂ ਨੇ ਪੁਲਿਸ ਮੁਲਾਜ਼ਮ ‘ਤੇ ਕੀਤਾ ਜਾਨਲੇਵਾ ਹਮਲਾ, ਅਸਲਾ ਖੋਹ ਕੇ ਫਰਾਰ

0
1158

ਮੋਗਾ/ਕੋਟ ਈਸੇ ਖਾਂ, 23 ਦਸੰਬਰ | ਮੋਗਾ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ ‘ਤੇ ਲੁਹਾਰਾ ਨਹਿਰ ਕੋਲ ਰਾਤ ਸਮੇਂ ਅਣਪਛਾਤਿਆਂ ਵੱਲੋਂ ਇਕ ਪੁਲਿਸ ਮੁਲਾਜ਼ਮ ਉਤੇ ਜਾਨਲੇਵਾ ਹਮਲਾ ਕਰਨ ਉਪਰੰਤ ਉਸ ਦਾ ਅਸਲਾ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਸਐਸਪੀ ਮੋਗਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ।ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਧਰਮਕੋਟ ਨੇੜੇ ਕਮਾਲ ਕੇ ਚੌਕੀ ‘ਚ ਤਾਇਨਾਤ ਸੀ ਤੇ ਆਪਣੀ ਬਰੇਜਾ ਗੱਡੀ ਉਤੇ ਲੁਹਾਰਾ ਨਹਿਰ ਦੇ ਨਜ਼ਦੀਕ ਪੁੱਜਿਆ ਤਾਂ ਉਸ ਸਮੇਂ ਅਣਪਛਾਤਿਆਂ ਵੱਲੋਂ ਉਸ ‘ਤੇ ਹਮਲਾ ਕੀਤਾ ਗਿਆ। ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ।