ਬਾਲੀਵੁਡ ਅਦਾਕਾਰਾ ਨੇਹਾ ਸ਼ਰਮਾ ਦੀ ਪੰਜਾਬੀ ਫਿਲਮਾਂ’ਚ ਐਂਟਰੀ, ਗਿੱਪੀ ਗਰੇਵਾਲ ਨਾਲ 28 ਨੂੰ ਹੋਵੇਗੀ ਰਿਲੀਜ਼

0
764

ਚੰਡੀਗੜ. ਵੱਡੇ ਪਰਦੇ ਤੇ ਰਿਲੀਜ਼ ਹੋਣ ਲਈ ਤਿਆਰ ਹੈ ਗਿੱਪੀ ਗਰੇਵਾਲ ਦੀ ਫਿਲਮ ‘ਇਕ ਸੰਧੂ ਹੁੰਦਾ ਸੀ। ਫਿਲਮ ਵਿਚ ਬਾਲੀਵੂਡ ਅਦਾਕਾਰਾ ਨੇਹਾ ਸ਼ਰਮਾ, ਗਾਇਕ ਤੇ ਏਕਟਰ ਗਿੱਪੀ ਗਰੇਵਾਲ ,ਰੋਸ਼ਨ ਪਿੰ੍ਰਸ ਮੁੱਖ ਭੂਮਿਕਾ ‘ਚ ਹਨ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਅਤੇ ਇਕ ਦਿਨ ਅੰਦਰ ਇਹ 17 ਲੱਖ ਲੋਕ ਦੇਖ ਚੁੱਕੇ ਹਨ। ਲੋਕ ਇਸ ਦੀ ਤਾਰੀਫ ਵੀ ਕਰ ਰਹੇ ਹਨ। ਟੀਜ਼ਰ ਤੋ ਪਤਾ ਲਗਦਾ ਹੈ ਕਿ ਕਹਾਣੀ ਪਿਆਰ ‘ਤੇ ਦੋਸਤੀ ਦੀ ਹੈ। ਡਾਇਰੈਕਟਰ ਰਾਕੇਸ਼ ਮਿਹਤਾ ਯਾਰਾ ਵੇ, ਰੰਗ ਪੰਜਾਬ, ਨਾਨਕ ਅਤੇ ਵਾਪਸੀ ਤੋ ਬਾਅਦ ਪੰਜਵੀਂ ਫਿਲਮ ਹੈ। ਪਵਨ ਮਲਹੋਤਰਾ, ਵਿਕਰਮਜੀਤ ਵਿਰਕ, ਬਬਲ ਰਾਏ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਡਿਲੋ, ਅਨਮੋਲ ਕਵਾਤਰਾ ਅਤੇ ਹੋਰ ਵੀ ਕਲਾਕਾਰ ਹਨ।