ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਗਰੋਂ ਵੱਡਾ ਫੈਸਲਾ : ਦਰਸ਼ਕਾਂ ਦੀ ਐਂਟਰੀ ਤੇ ਈ-ਪਾਸ ‘ਤੇ ਲੱਗੀ ਪਾਬੰਦੀ

0
737

ਨਵੀਂ ਦਿੱਲੀ, 13 ਦਸੰਬਰ | ਸੰਸਦ ਵਿਚ ਅੱਜ ਦੁਪਹਿਰ 2 ਲੋਕਾਂ ਦੇ ਦਾਖਲ ਹੋਣ ਜਾਣ ਉਤੇ ਫਿਰ ਉਥੇ ਧੂੰਏਂ ਦੇ ਪਟਾਕੇ ਛੱਡਣ ਦੇ ਬਾਅਦ ਸਨਸਨੀ ਫੈਲ ਗਈ। ਦੇਸ਼ ਦੀ ਸਭ ਤੋਂ ਸੁਰੱਖਿਅਤ ਇਮਾਰਤ ਵਿਚ ਇਸ ਤਰੀਕੇ ਦੀ ਕੁਤਾਹੀ ਮਗਰੋਂ ਸਕਿਓਰਿਟੀ ਏਜੰਸੀਆਂ ਅਲਰਟ ਹੋ ਗਈਆਂ ਹਨ। ਸੰਸਦ ਸਕੱਤਰੇਤ ਨੇ ਇਕ ਸਖਤ ਫੈਸਲਾ ਲਿਆ ਹੈ। ਹੁਣ ਸੰਸਦ ਵਿਚ ਦਰਸ਼ਕਾਂ ਦੀ ਐਂਟਰੀ ਬੈਨ ਰਹੇਗੀ। ਇਸ ਦੇ ਨਾਲ ਹੀ ਸੰਸਦ ਵਿਚ ਐਂਟਰੀ ਲਈ ਬਣਨ ਵਾਲੇ ਈ-ਪਾਸ ਦੇ ਬਣਨ ‘ਤੇ ਵੀ ਰੋਕ ਲਗਾ ਦਿੱਤੀ ਹੈ।

ਹਾਲਾਂਕਿ ਸੰਸਦ ਵਿਚ ਦਾਖਲ ਹੋਏ ਦੋਵੇਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ 2 ਲੋਕਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਤੋਂ ਬਾਅਦ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਦੱਸਿਆ ਕਿ ਲੋਕ ਸਭਾ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ ਤੇ ਇਸ ਬਾਰੇ ਦਿੱਲੀ ਪੁਲਿਸ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ।

ਦੱਸ ਦਈਏ ਕਿ ਸੰਸਦ ਵਿਚ ਐਂਟਰੀ ਲਈ ਆਮ ਆਦਮੀ ਨੂੰ ਵਿਜ਼ੀਟਰਸ ਪਾਸ ਲੈਣਾ ਹੁੰਦਾ ਹੈ। ਇਹ ਪਾਸ ਦੋਵੇਂ ਸਦਨਾਂ ਲਈ ਵੱਖ-ਵੱਖ ਜਾਰੀ ਕੀਤਾ ਜਾਂਦਾ ਹੈ। ਇਕ ਪਾਸ ਸਿਰਫ ਇਕ ਹੀ ਸਦਨ ਲਈ ਹੁੰਦਾ ਹੈ। ਸੰਸਦ ਵਿਚ ਕਿਸੇ ਵੀ ਮੁਲਾਜ਼ਮ, ਸਾਂਸਦ, ਸੁਰੱਖਿਆ ਮੁਲਾਜ਼ਮ ਤੇ ਵਿਜ਼ੀਟਰ ਦਾ ਪਾਸ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਪਾਰਲੀਮੈਂਟਰੀ ਸਕਿਓਰਿਟੀ ਸਰਵਿਸ ਦੀ ਹੁੰਦੀ ਹੈ। ਕਿਸੇ ਵੀ ਵਿਅਕਤੀ ਜਾਂ ਵਾਹਨ ਦੀ ਐਂਟਰੀ ਲਈ ਪਾਰਲੀਮੈਂਟਰੀ ਸਕਿਓਰਿਟੀ ਸਰਵਿਸ ਹੀ ਪਾਸ ਜਾਰੀ ਕਰਦੀ ਹੈ। ਇਹ ਸਰਵਿਸ ਇਹ ਵੀ ਤੈਅ ਕਰਦੀ ਹੈ ਕਿ ਜਿਸ ਨੂੰ ਸੰਸਦ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਇਸ ਦੇ ਯੋਗ ਹੈ ਵੀ ਜਾਂ ਨਹੀਂ।