ਜਲੰਧਰ, 13 ਦਸੰਬਰ| ਜਲੰਧਰ ਤੋਂ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੋਂ 10ਵੀਂ ਵਿਚ ਪੜ੍ਹਦੀ ਇਕ ਕੁੜੀ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ ਦੇ ਮਿੱਠੂ ਬਸਤੀ ਅਰਜਨ ਨਗਰ ਪਟਵਾਰਖਾਨਾ ਵਾਲੀ ‘ਚ ਰਹਿਣ ਵਾਲੀ 18 ਸਾਲਾ ਲੜਕੀ ਰਾਗਨੀ ਦੀ ਉਸਦੇ ਘਰ ਤੋਂ ਕੁਛ ਦੂਰੀ ‘ਤੇ ਉਸਨੂੰ ਜ਼ਿੰਦਾ ਜਲਾ ਕੇ ਹੱਤਿਆ ਕਰਨ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਗੱਲਬਾਤ ਦੌਰਾਨ ਲੜਕੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 10ਵੀਂ ਕਲਾਸ ‘ਚ ਪੜ੍ਹਦੀ ਹੈ ਤੇ ਸਕੂਲ ਤੋਂ ਬਾਅਦ ਕਿਸੇ ਘਰ ‘ਚ ਕੰਮ ਕਰਨ ਜਾਂਦੀ ਹੈ ਤੇ ਉਸ ਤੋਂ ਬਾਅਦ ਘਰ ਆ ਕੇ ਪੜ੍ਹਾਈ ਕਰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸਦੇ ਪਰਿਵਾਰ ਦੀ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੋਈ, ਉਹ ਗਰੀਬ ਲੋਕ ਹਨ ਤੇ ਇਥੇ ਮਜ਼ਦੂਰੀ ਕਰਨ ਆਏ ਹਨ।
ਉਥੇ ਹੀ ਗੱਲਬਾਤ ਦੌਰਾਨ ਜਲੰਧਰ ਪੁਲਿਸ ਨੇ ਦੱਸਿਆ ਕਿ ਅਜੇ investigation ਚੱਲ ਰਹੀ ਹੈ। ਅਜੇ ਕੁਝ ਵੀ ਨਹੀਂ ਦੱਸ ਸਕਦੇ।