ਦਿੱਲੀ ਦੀ ਕੁੜੀ ਦਾ ਜਲੰਧਰ ਦੇ ਥਾਣੇ ‘ਚ ਹੰਗਾਮਾ : ਆਰੋਪ- ਸ਼ਾਦੀ ਡਾਟ ਕਾਮ ‘ਤੇ ਮਿਲੇ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਬਣਾਏ ਸੰਬੰਧ, ਹੁਣ ਵਿਆਹ ਤੋਂ ਮੁਕਰਿਆ

0
394

ਜਲੰਧਰ, 13 ਦਸੰਬਰ| ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਬਾਹਰ ਦਿੱਲੀ ਦੀ ਇੱਕ ਕੁੜੀ ਨੇ ਹੰਗਾਮਾ ਕਰ ਦਿੱਤਾ। ਪੀੜਤ ਲੜਕੀ ਨੇ ਨਿਊ ਦਿਓਲ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ‘ਤੇ ਵਿਆਹ ਦੇ ਬਹਾਨੇ ਸਬੰਧ ਬਣਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਪਹਿਲਾਂ ਪੁਲਿਸ ਵੀ ਉਸ ਦੀ ਗੱਲ ਨਹੀਂ ਸੁਣ ਰਹੀ ਸੀ। ਪਰ ਜਦੋਂ ਲੜਕੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੁਲਿਸ ਨੇ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ।

ਦਿੱਲੀ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਸ਼ਾਦੀ ਡਾਟ ਕਾਮ ਰਾਹੀਂ ਉਹ ਜਲੰਧਰ ਦੇ ਨਿਊ ​​ਦਿਓਲ ਨਗਰ ਦੇ ਰਹਿਣ ਵਾਲੇ ਦੁਸ਼ਯੰਤ ਨਾਂ ਦੇ ਨੌਜਵਾਨ ਦੇ ਸੰਪਰਕ ‘ਚ ਆਈ ਸੀ। ਦੋਵਾਂ ਵਿਚਾਲੇ ਚੰਗੀ ਗੱਲਬਾਤ ਹੋਈ ਅਤੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਲੜਕੀ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ।

ਪੀੜਤ ਲੜਕੀ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਜਲੰਧਰ ਦੇ ਇਕ ਹੋਟਲ ‘ਚ ਕਈ ਵਾਰ ਬੁਲਾਇਆ ਅਤੇ ਵਿਆਹ ਦੇ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਏ। ਪਰ ਹੁਣ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਪੀੜਤ ਲੜਕੀ ਨੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਕਾਰੋਬਾਰ ਦੇ ਨਾਂ ‘ਤੇ ਲਏ 9 ਲੱਖ ਰੁਪਏ

ਪੀੜਤ ਲੜਕੀ ਨੇ ਦੱਸਿਆ ਕਿ ਠੱਗ ਨੌਜਵਾਨ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਪਰਾਗਪੁਰ ਨੇੜੇ ਸਥਿਤ ਇੱਕ ਨਿੱਜੀ ਰੈਸਟੋਰੈਂਟ ਵਿੱਚ ਵੈਲੇ ਪਾਰਕਿੰਗ ਦਾ ਠੇਕਾ ਚਲਾਉਂਦਾ ਹੈ। ਪੀੜਤਾ ਨੇ ਦੱਸਿਆ ਕਿ ਦੁਸ਼ਯੰਤ ਨੇ ਕਾਰੋਬਾਰ ਚਲਾਉਣ ਦੇ ਨਾਂ ‘ਤੇ ਉਸ ਤੋਂ ਕਰੀਬ 8 ਤੋਂ 9 ਲੱਖ ਰੁਪਏ ਠੱਗ ਲਏ।

ਪੀੜਤ ਨੇ ਦੱਸਿਆ ਕਿ ਉਸ ਨੇ ਸਾਰੇ ਪੈਸੇ ਆਨਲਾਈਨ ਦਿੱਤੇ ਸਨ। ਜਿਸ ਦਾ ਸਾਰਾ ਰਿਕਾਰਡ ਉਸ ਕੋਲ ਹੈ। ਪੀੜਤ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਪਹਿਲਾਂ ਉਕਤ ਨੌਜਵਾਨ ਨੇ ਉਸ ਤੋਂ ਇਹ ਪੈਸੇ ਲਏ ਸਨ। ਪਰ ਜਦੋਂ ਵਿਆਹ ਦਾ ਸਮਾਂ ਆਇਆ ਤਾਂ ਉਹ ਪਿੱਛੇ ਹਟ ਗਿਆ।

ਵਿਆਹ ਦੀ ਗੱਲ ‘ਤੇ ਬਣਾਉਂਦਾ ਰਿਹਾ ਬਹਾਨੇ 

ਪੀੜਤ ਲੜਕੀ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਜਲੰਧਰ ਦੇ ਭਾਰਗਵ ਕੈਂਪ ਥਾਣੇ ਵਿੱਚ ਆ ਰਹੀ ਸੀ। ਪਰ ਉਸ ਦੀ ਗੱਲ ਨਹੀਂ ਸੁਣੀ ਗਈ, ਜਦੋਂ ਪੀੜਤ ਲੜਕੀ ਨੇ ਹੰਗਾਮਾ ਕੀਤਾ ਤਾਂ ਪੁਲਿਸ ਨੇ ਸ਼ਿਕਾਇਤ ਲੈ ਕੇ ਮਾਮਲਾ ਦਰਜ ਕਰਨ ਦਾ ਭਰੋਸਾ ਵੀ ਦਿੱਤਾ।

ਪੀੜਤ ਲੜਕੀ ਨੇ ਦੱਸਿਆ ਕਿ ਜਦੋਂ ਵੀ ਉਹ ਦੁਸ਼ਯੰਤ ਨੂੰ ਵਿਆਹ ਦੀ ਗੱਲ ਕਰਨ ਲਈ ਕਹਿੰਦੀ ਸੀ ਤਾਂ ਨੌਜਵਾਨ ਪਿਤਾ ਦੇ ਬਿਮਾਰ ਹੋਣ ਦਾ ਬਹਾਨਾ ਬਣਾ ਲੈਂਦਾ ਸੀ। ਪੀੜਤਾ ਨੇ ਦੱਸਿਆ ਕਿ ਉਹ ਉਸ ਦੇ ਪਰਿਵਾਰ ਨੂੰ ਵੀ ਜਾਣਦੀ ਹੈ। ਪਰ ਹੁਣ ਉਕਤ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

 ਸ਼ਹਿਰ ਦੇ ਇੱਕ ਹੋਟਲ ‘ਚ ਹੋਈ ਕੁੱਟਮਾਰ

ਪੀੜਤ ਲੜਕੀ ਨੇ ਦੱਸਿਆ ਕਿ ਦੋਨਾਂ ਦੀ ਮੁਲਾਕਾਤ ਕੁਝ ਦਿਨ ਪਹਿਲਾਂ ਇੱਕ ਨਿੱਜੀ ਹੋਟਲ ਵਿੱਚ ਹੋਈ ਸੀ। ਇਸ ਦੌਰਾਨ ਦੁਸ਼ਯੰਤ ਨੇ ਉਸ ਦੀ ਇਸ ਲਈ ਕੁੱਟਮਾਰ ਕੀਤੀ ਕਿਉਂਕਿ ਉਸ ਨੂੰ ਪਤਾ ਲੱਗਾ ਸੀ ਕਿ ਉਸ ਦਾ ਕਈ ਹੋਰ ਲੜਕੀਆਂ ਨਾਲ ਅਫੇਅਰ ਚੱਲ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਨੌਜਵਾਨ ਨੇ ਉਸ ਦੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਸਨ। ਹੁਣ ਪੀੜਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।