ਅਬੋਹਰ, 11 ਦਸੰਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਮਲੋਟ ਰੋਡ ਬਾਈਪਾਸ ਨੇੜੇ 50 ਸਾਲ ਦੇ ਵਿਅਕਤੀ ਨੇ 10 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਲਹੂ-ਲੁਹਾਨ ਹਾਲਤ ‘ਚ ਲੜਕੀ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਪੀੜਤਾ ਦੀ ਮਾਂ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਦੀ ਮਾਸੀ ਨੇ ਉਸਨੂੰ ਪਾਲਿਆ। ਪੀੜਤਾ ਆਪਣੇ ਪਿਤਾ ਨਾਲ ਮਲੋਟ ਰੋਡ ‘ਤੇ ਰਹਿ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਦਾ ਕਿਸੇ ਬੀਮਾਰੀ ਕਾਰਨ ਆਪਰੇਸ਼ਨ ਹੋਇਆ ਅਤੇ ਉਹ ਘਰ ਹੀ ਰਹਿੰਦਾ ਹੈ। ਅੱਜ ਗੁਆਂਢ ‘ਚ ਲੱਕੜ ਦੇ ਆਰੇ ‘ਤੇ ਕੰਮ ਕਰਨ ਵਾਲਾ 50 ਸਾਲ ਦਾ ਵਿਅਕਤੀ ਬੱਚੀ ਨੂੰ ਟੌਫੀ ਖੁਆਉਣ ਦਾ ਕਹਿ ਕੇ ਆਪਣੇ ਨਾਲ ਲੈ ਗਿਆ। ਝਾੜੀਆਂ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ।
ਇਸ ਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਰੋਂਦੀ ਹੋਈ ਆਪਣੇ ਪਿਤਾ ਕੋਲ ਪਹੁੰਚੀ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਬਾਅਦ ‘ਚ ਲੋਕਾਂ ਦੀ ਮਦਦ ਨਾਲ ਪਿਤਾ ਨੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਜਿਥੇ ਮਹਿਲਾ ਡਾਕਟਰ ਨੇ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਕੀਤੀ। ਮਹਿਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।