ਮਾਨਸਾ : ਲਾੜੇ-ਲਾੜੀ ਦੀ ਕਾਰ ਦਾ ਥਾਰ ਨਾਲ ਭਿਆਨਕ ਹਾਦਸਾ, ਵਰਨਾ ਕਾਰ ਦੇ ਉਡੇ ਪਰਖੱਚੇ, ਚੀਕ-ਚਿਹਾੜੇ ‘ਚ ਬਦਲਿਆ ਖੁਸ਼ੀ ਦਾ ਮਾਹੌਲ

0
3150

ਮਾਨਸਾ, 10 ਦਸੰਬਰ| ਮਾਨਸਾ ਤੋਂ ਦਿਲ ਨੂੰ ਦਹਿਲਾਉਂਦੀ ਖਬਰ ਸਾਹਮਣੇ ਆਈ ਹੈ। ਇਥੇ ਲੰਘੇ ਦਿਨ ਇਕ ਜੋੜੋ ਦਾ ਵਿਆਹ ਹੋਇਆ ਸੀ ਤੇ ਅੱਜ ਪਾਰਟੀ ਰੱਖੀ ਗਈ ਸੀ। ਅੱਜ ਜਦੋਂ ਨਵ ਵਿਆਹੀ ਜੋੜੀ ਵਰਨਾ ਕਾਰ ਵਿਚ ਪਾਰਟੀ ਵਾਲੀ ਥਾਂ ਉਤੇ ਜਾ ਰਹੀ ਸੀ ਤਾਂ ਇਕ ਤੇਜ਼ ਰਫਤਾਰ ਥਾਰ ਨਾਲ ਉਨ੍ਹਾਂ ਦੀ ਵਰਨਾ ਕਾਰ ਦੀ ਭਿਆਨਕ ਟੱਕਰ ਹੋ ਗਈ।

ਇਸ ਟੱਕਰ ਵਿਚ ਵਰਨਾ ਕਾਰ ਦੇ ਪਰਖੱਚੇ ਉਡ ਗਏ। ਇਸ਼ ਹਾਦਸੇ ਵਿਚ ਨਵ ਵਿਆਹੀ ਜੋੜੀ ਸਣੇ 5 ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਗਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਵਰਨਾ ਗੱਡੀ ਬੁਰੀ ਤਰ੍ਗਾਂ ਚਕਨਾਚੂਰ ਹੋ ਚੁੱਕੀ ਹੈ।