ਸੰਗਰੂਰ ਮਗਰੋਂ ਜਲੰਧਰ ਦੇ ਇਸ ਸਕੂਲ ਦੇ 12 ਬੱਚੇ ਜ਼.ਹਿਰੀਲਾ ਪਾਣੀ ਪੀਣ ਨਾਲ ਹੋਏ ਬੀਮਾਰ

0
1247

ਜਲੰਧਰ/ਨਕੋਦਰ, 5 ਦਸੰਬਰ | ਨਕੋਦਰ ਦੇ ਸੇਂਟ ਜੂਡਜ਼ ਕਾਨਵੈਂਟ ਸਕੂਲ ਦੇ 12 ਬੱਚੇ ਜ਼ਹਿਰੀਲਾ ਪਾਣੀ ਪੀਣ ਨਾਲ ਬੀਮਾਰ ਹੋ ਗਏ, ਸਾਰੇ ਬੱਚਿਆਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸਾਰੇ ਬੱਚੇ 10ਵੀਂ ਅਤੇ 8ਵੀਂ ਜਮਾਤ ਦੇ ਹਨ। ਸੋਮਵਾਰ ਸ਼ਾਮ ਨੂੰ ਸਕੂਲ ਦੇ ਅਧਿਆਪਕ 12 ਬੱਚਿਆਂ ਨੂੰ ਗੱਡੀਆਂ ’ਚ ਸਵਾਰ ਹੋ ਕੇ ਇਲਾਜ ਲਈ ਨਕੋਦਰ ਦੇ ਕਮਲ ਹਸਪਤਾਲ ’ਚ ਲੈ ਕੇ ਗਏ, ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਕੁਝ ਹੀ ਮਿੰਟਾਂ ’ਚ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ। ਹਸਪਤਾਲ ਦੇ ਡਾਕਟਰਾਂ ਨੇ ਤੁਰੰਤ ਬੱਚਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਡਾ. ਕਮਲ ਤੇ ਡਾ. ਹਰਦੀਪ ਨੇ ਦੱਸਿਆ ਕਿ ਬੱਚਿਆਂ ਨੇ ਜ਼ਹਿਰੀਲਾ ਖਾਣਾ ਜਾਂ ਗੰਦਾ ਪਾਣੀ ਪੀ ਲਿਆ ਹੈ, ਜਿਸ ਕਾਰਨ ਫੂਡ ਪੁਆਇਜ਼ਨਿੰਗ ਹੋਈ ਹੈ।

ਬੱਚੇ ਨਕੋਦਰ, ਨੂਰਮਹਿਲ ਦੇ ਵਸਨੀਕ ਹਨ। ਬੀਮਾਰ ਹੋਣ ਵਾਲੇ ਬੱਚਿਆਂ ਵਿਚ ਅੱਠਵੀਂ ਜਮਾਤ ਦਾ ਡੇਵਿਨ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਵਡਾਲਾ, ਹਰਸ਼ਿਤ ਪੁੱਤਰ ਹਰਦੀਪ ਵਾਸੀ ਮੁਹੱਲਾ ਧੀਰਾ, ਨਵਨੀਤ ਕੁਮਾਰ ਪੁੱਤਰ ਰਘੁਵੀਰ ਪਾਲ ਵਾਸੀ ਪਿੰਡ ਚਾਨੀਆਂ, ਗਣੇਸ਼ ਪੁੱਤਰ ਹਰਦੀਪ ਵਾਸੀ ਪਿੰਡ ਸਰੀਂਹ, ਕਰਨ ਪੁੱਤਰ ਨੂਰਮਹਿਲ, ਗੁਰਾਂਸ਼ ਚੋਪੜਾ ਪੁੱਤਰ ਮੁਕੇਸ਼ ਕੁਮਾਰ ਚੋਪੜਾ ਵਾਸੀ ਨਕੋਦਰ, ਜਤਿਨਦੀਪ ਸਿੰਘ ਪੁੱਤਰ ਜਗਜੀਤ ਸਿੰਘ, ਸੁਸ਼ਾਂਤ ਪੁੱਤਰ ਸੁਨੀਲ ਕੁਮਾਰ ਵਾਸੀ ਮੁਹੱਲਾ ਰਾਜਪੂਤਾ ਨਕੋਦਰ, ਇਕਾਸ ਪੁੱਤਰ ਨਵੀਨ ਕੁਮਾਰ ਵਾਸੀ ਨੂਰਮਹਿਲ, ਮਨਵੀਰ ਸਿੰਘ, ਰਾਘਵ, ਨਵਨੀਤ, ਸਾਰੇ ਵਿਦਿਆਰਥੀਆ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।

ਵੇਖੋ ਵੀਡੀਓ

https://www.facebook.com/punjabibulletin/videos/1092755218805082