ਮਾਲੇਰਕੋਟਲਾ, 28 ਨਵੰਬਰ | CIA ਮਹੋਰਾਣਾ ਦੀ ਟੀਮ ਨੇ ਪੱਛਮੀ ਬੰਗਾਲ ਤੋਂ ਅਫੀਮ ਲਿਆ ਕੇ ਪੰਜਾਬ ਵਿਚ ਵੇਚਣ ਵਾਲੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਪਿਤਾ ਅਤੇ ਉਸ ਦਾ ਨਾਬਾਲਗ ਪੁੱਤਰ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 2 ਕਿਲੋ 560 ਗ੍ਰਾਮ ਅਫੀਮ ਅਤੇ 16 ਹਜ਼ਾਰ ਰੁਪਏ ਦੀ ਡਰੱਗ ਮਨੀ ਸ਼ਾਮਲ ਹੈ।
SI ਸੁਰਜੀਤ ਸਿੰਘ ਅਨੁਸਾਰ ਸੂਚਨਾ ਮਿਲੀ ਸੀ ਕਿ ਜਾਵੇਦ ਵਾਸੀ ਮਾਲੇਰਕੋਟਲਾ, ਅਨਵਰ ਖਾਨ ਅਤੇ ਸਨਮ ਖਾਨ ਵਾਸੀ ਅਹਿਮਦਗੜ੍ਹ ਹਾਲ ਵਾਸੀ ਮਾਲੇਰਕੋਟਲਾ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਵੇਚਦੇ ਹਨ। ਮੁਲਜ਼ਮ ਮਾਲੇਰਕੋਟਲਾ ਬੱਸ ਸਟੈਂਡ ਨੇੜੇ ਢਾਬੇ ’ਤੇ ਗਾਹਕ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਛਾਪਾ ਮਾਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ।
SSP ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਅਨਵਰ ਨਾਬਾਲਗ ਪੁੱਤਰ ਸਨਮ ਨਾਲ ਤਸਕਰੀ ਦਾ ਧੰਦਾ ਕਰਦਾ ਹੈ। ਮੁਲਜ਼ਮ ਵਿਰੁੱਧ ਥਾਣਾ ਸਿਟੀ-1 ਮਾਲੇਰਕੋਟਲਾ ਵਿਚ ਕੇਸ ਦਰਜ ਕਰ ਲਿਆ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਕੋਲਕਾਤਾ ਤੋਂ ਵੀ ਅਫੀਮ ਮੰਗਵਾਈ ਸੀ, ਜੋ ਮਾਲੇਰਕੋਟਲਾ ਵਿਚ ਵੇਚਣੀ ਸੀ। ਉਨ੍ਹਾਂ ਕਿਹਾ ਕਿ ਤਸਕਰੀ ਦੇ ਨੈੱਟਵਰਕ ਨਾਲ ਜੁੜੇ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।