ਮੋਗਾ, 27 ਨਵੰਬਰ | ਇਥੋਂ ਦੇ ਸੈਕਰਡ ਹਾਰਟ ਸਕੂਲ ਦੀ ਟੀਚਰ ਮਿੰਨੀ ਚਾਹਲ ਨੂੰ ਲਗਾਤਾਰ ਦੂਜੀ ਵਾਰ ਫੇਪ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦਾ ਬੈਸਟ ਟੀਚਰ ਐਵਾਰਡ ਮਿਲਿਆ। ਇਸ ਲਈ ਦੇਸ਼ ਭਰ ਤੋਂ ਅਧਿਆਪਕਾਂ ਨੇ ਨੋਮੀਨੇਸ਼ਨ ਕੀਤਾ ਸੀ।
ਮਿੰਨੀ ਚਹਿਲ ਨੇ ਕੁਸ਼ਲ ਅਧਿਆਪਕਾ ਹੋਣ ਦੇ ਨਾਲ ਹੀ ਸਟੋਰੀ ਟੈਲਰ ਵਜੋਂ ਵੀ ਆਪਣੀ ਪਛਾਣ ਬਣਾਈ ਹੈ। ਕਰਾਟੇ ਵਿਚ ਬਲੈਕ ਬੈਲਟ ਰਹਿ ਚੁੱਕੀ ਮਿੰਨੀ ਚਹਿਲ ਡਾਂਸ ਕੋਰੀਓਗ੍ਰਾਫਰ ਵੀ ਹੈ। ਪ੍ਰਤਿਭਾ ਦੀ ਮਾਲਕ ਹੋਣ ਕਾਰਨ ਹੀ ਕੁਝ ਹੀ ਸਮੇਂ ਵਿਚ ਉਨ੍ਹਾਂ ਨੇ ਹਰ ਖੇਤਰ ਵਿਚ ਪ੍ਰਸਿੱਧੀ ਹਾਸਲ ਕੀਤੀ। ਲਗਾਤਾਰ ਦੂਜੀ ਵਾਰ ਬੈਸਟ ਟੀਚਰ ਦਾ ਐਵਾਰਡ ਮਿਲਣ ‘ਤੇ ਮਿੰਨੀ ਚਹਿਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਐਵਾਰਡ ਨਾਲ ਹੋਰ ਵਧੀਆ ਕਰਨ ਦਾ ਹੌਸਲਾ ਮਿਲਦਾ ਹੈ।