ਮੁਕੇਰੀਆਂ : ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਮਾਂ ਨੇ ਧੀਆਂ ਸਮੇਤ ਨਹਿਰ ‘ਚ ਮਾਰੀ ਛਾਲ, 2 ਬੱਚੀਆਂ ਦੀ ਮੌਤ

0
817

ਹੁਸ਼ਿਆਰਪੁਰ, 26 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਮੁਕੇਰੀਆਂ ‘ਚ ਮਾਂ ਨੇ ਆਪਣੀਆਂ 2 ਧੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ। 4 ਮਹੀਨੇ ਦੀ ਨੀਰੂ ਅਤੇ 5 ਸਾਲ ਦੀ ਭੂਮਿਕਾ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਮਾਂ ਨੂੰ ਲੰਘ ਰਹੇ ਲੋਕਾਂ ਨੇ ਬਚਾਅ ਲਿਆ, ਜਿਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਛਾਲ ਮਾਰਨ ਵਾਲੀ ਔਰਤ ਦਾ ਨਾਂ ਸਪਨਾ ਦੇਵੀ ਹੈ, ਜੋ ਪਿੰਡ ਸਿੰਗੋਵਾਲ ਦੀ ਰਹਿਣ ਵਾਲੀ ਹੈ। ਉਸ ਦਾ ਪਤੀ ਜਤਿੰਦਰ ਸਿੰਘ ਵਿਦੇਸ਼ ਵਿਚ ਰਹਿੰਦਾ ਹੈ। ਸਪਨਾ ਨੇ ਆਪਣੀਆਂ 2 ਧੀਆਂ ਸਮੇਤ ਪਿੰਡ ਬੰਬੋਵਾਲ ਨੇੜੇ ਮੁਕੇਰੀਆਂ ਹਾਈਡਲ ਨਹਿਰ ਦੇ ਪੁਲ ਤੋਂ ਛਾਲ ਮਾਰ ਦਿੱਤੀ। ਮਾਮਲਾ ਘਰੇਲੂ ਕਲੇਸ਼ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਵੇਖੋ ਵੀਡੀਓ

https://www.facebook.com/punjabibulletin/videos/873327194166219