ਲੁਧਿਆਣਾ : ਨਸ਼ੇ ‘ਚ ਟੁੰਨ ਚਾਲਕ ਨੇ ਬੇਕਾਬੂ ਕੈਂਟਰ ਖੰਭੇ ‘ਚ ਮਾਰਿਆ, ਤਾਰਾਂ ਟੁੱਟਣ ਨਾਲ ਇਲਾਕੇ ਦੀ ਬੱਤੀ ਗੁੱਲ

0
381

ਲੁਧਿਆਣਾ, 25 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬੇਕਾਬੂ ਕੈਂਟਰ ਗਿੱਲ ਰੋਡ ‘ਤੇ ਬਿਜਲੀ ਦੇ ਖੰਭੇ ਨਾਲ ਇੰਨੀ ਬੁਰੀ ਤਰ੍ਹਾਂ ਟਕਰਾਇਆ ਕਿ ਖੰਭਾ ਹੀ ਟੇਢਾ ਹੋ ਗਿਆ l ਇਸ ਦੌਰਾਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਇਲਾਕੇ ਦੀ ਬੱਤੀ ਗੁਲ ਹੋ ਗਈ l ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੀਮਟ ਮਿਕਸਰ ਕੈਂਟਰ ਦਾ ਡਰਾਈਵਰ ਨਸ਼ੇ ਵਿਚ ਟੱਲੀ ਸੀ l ਗੰਭੀਰ ਰੂਪ ਵਿਚ ਫੱਟੜ ਹੋਏ ਡਰਾਈਵਰ ਨੂੰ ਟਰੱਕ ਵਿਚੋਂ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ l ਇਹ ਹਾਦਸਾ ਲੁਧਿਆਣਾ ਦੇ ਗਿੱਲ ਰੋਡ ਉਤੇ ਪੈਂਦੇ ਸਤਸੰਗ ਰੋਡ ਉਤੇ ਵਾਪਰਿਆ l

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਉਸਦੇ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਤੇਜ਼ ਰਫਤਾਰ ਕੈਂਟਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ l ਸੂਚਨਾ ਤੋਂ ਬਾਅਦ ਮੌਕੇ ਉਤੇ ਪਹੁੰਚੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਖੰਭੇ ਅਤੇ ਟੁੱਟੀਆਂ ਤਾਰਾਂ ਦੀ ਰਿਪੇਅਰ ਕਰਨੀ ਸ਼ੁਰੂ ਕਰ ਦਿੱਤੀ। ਹਾਦਸੇ ਦੌਰਾਨ ਟਰੱਕ ਡਰਾਈਵਰ ਦੇ ਸਿਰ ਅਤੇ ਛਾਤੀ ਉਤੇ ਗੰਭੀਰ ਸੱਟਾਂ ਲੱਗੀਆਂ ਹਨ। ਫੱਟੜ ਹੋਏ ਡਰਾਈਵਰ ਨੂੰ ਲਾਗੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਵੇਖੋ ਵੀਡੀਓ 

https://www.facebook.com/punjabibulletin/videos/331207472969832