ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਿਡਨੈਪ ਲੜਕੀ ਦੇ ਮਾਮਲੇ ‘ਚ ਆਇਆ ਨਵਾਂ ਮੋੜ : ਕੁੜੀ ਦਾ ਭਰਾ ਦੱਸਣ ਵਾਲਾ ਨਿਕਲਿਆ ਆਸ਼ਿਕ

0
1110

ਲੁਧਿਆਣਾ, 23 ਨਵੰਬਰ | ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਿਡਨੈਪ ਕੀਤੀ ਕੁੜੀ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਕੁੜੀ ਦਾ ਭਰਾ ਦੱਸਣ ਵਾਲਾ ਹੀ ਆਸ਼ਿਕ ਨਿਕਲਿਆ ਹੈ।

ਦੱਸ ਦਈਏ ਕਿ ਕੱਲ ਰੇਲਵੇ ਸਟੇਸ਼ਨ ਤੋਂ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਲੜਕੀ ਦੇ ਭਰਾ ਨੇ ਜੀਆਰਪੀ ਲੁਧਿਆਣਾ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਉਹ ਦੋਵੇਂ ਭੈਣ-ਭਰਾ ਕੰਮ ਦੀ ਭਾਲ ਲਈ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਆਏ ਸਨ। ਕੰਮ ਨਾ ਮਿਲਣ ਕਾਰਨ ਉਹ ਪਲੇਟਫਾਰਮ ‘ਤੇ ਹੀ ਰਾਤ ਕੱਟਣ ਲਈ ਰੁਕ ਗਏ ਸਨ।

ਉਸ ਨੇ ਕਿਹਾ ਕਿ ਉਹ ਪਾਣੀ ਭਰਨ ਲਈ ਗਿਆ ਸੀ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਭੈਣ ਉਥੇ ਨਹੀਂ ਸੀ। ਜਦੋਂ ਉਸ ਨੇ ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਕੋਈ ਉਸ ਦੀ ਭੈਣ ਨੂੰ ਥੱਪੜ ਮਾਰ ਕੇ ਲੈ ਗਿਆ ਹੈ। ਨੌਜਵਾਨ ਨੇ ਕਿਹਾ ਕਿ ਉਸ ਦਾ ਮੋਬਾਇਲ ਅਤੇ ਹੋਰ ਸਾਮਾਨ ਵੀ ਉਸ ਦੀ ਭੈਣ ਕੋਲ ਹੀ ਸੀ।

ਉਸ ਨੇ ਦੱਸਿਆ ਕਿ ਪਿੰਡ ਵਿਚ ਉਸ ਦੇ ਚਾਚਾ-ਚਾਚੀ ਉਨ੍ਹਾਂ ਨੂੰ ਕੁੱਟਦੇ ਸਨ। ਦੋਵੇਂ ਪਰੇਸ਼ਾਨ ਹੋ ਕੇ ਕੰਮ ਦੀ ਭਾਲ ਵਿਚ ਲੁਧਿਆਣਾ ਆ ਗਏ। ਜਦੋਂ ਉਹ ਇਥੇ ਪਹੁੰਚੇ ਤਾਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਦੀ ਗੱਲ ਕਹੀ ਸੀ। ਉਸ ਨੇ ਸ਼ੱਕ ਜਤਾਇਆ ਕਿ ਉਹੀ ਵਿਅਕਤੀ ਤੜਕੇ 3 ਵਜੇ ਉਸ ਦੀ ਭੈਣ ਨੂੰ ਅਗਵਾ ਕਰਕੇ ਲੈ ਗਿਆ।

ਵੇਖੋ ਵੀਡੀਓ 

https://www.facebook.com/punjabibulletinworld/videos/1531616134266711