ਸਮਰਾਲਾ ‘ਚ ਸਕਰੈਪ ਨਾਲ ਭਰਿਆ ਟਰੱਕ ਬਿਜਲੀ ਦੇ ਖੰਭੇ ‘ਚ ਵੱਜਾ; ਡਰਾਈਵਰ ਦੀ ਮੌਕੇ ‘ਤੇ ਮੌਤ

0
426

ਸਮਰਾਲਾ, 17 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਛੀਵਾੜਾ ਵੱਲੋਂ ਸਮਰਾਲਾ ਵੱਲ ਆ ਰਿਹਾ ਸਕਰੈਪ ਨਾਲ ਭਰਿਆ ਟਰੱਕ ਸਿਵਲ ਹਸਪਤਾਲ ਸਮਰਾਲਾ ਸਾਹਮਣੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਹਾਈਵੋਲਟੇਜ ਬਿਜਲੀ ਦੇ ਖੰਭੇ ਉਖਾੜਦਾ ਹੋਇਆ ਦੁਕਾਨ ਵਿਚ ਜਾ ਵੜਿਆ ਤੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।।

ਹਾਦਸੇ ਤੋਂ ਬਾਅਦ ਸਮਰਾਲਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜੇਸੀਬੀ ਨਾਲ ਟਰੱਕ ਵਿਚੋਂ ਲਾਸ਼ ਕੱਢਣ ਦੀ ਕੋਸ਼ਿਸ਼ ਕੀਤੀ ਪਰ ਟਰੱਕ ਵਿਚ ਬੁਰੀ ਤਰ੍ਹਾਂ ਨਾਲ ਫਸੀ ਲਾਸ਼ ਨੂੰ ਕੱਢਿਆ ਨਹੀਂ ਜਾ ਸਕਿਆ। ਇਸ ਘਟਨਾ ਦੇ ਸਬੰਧ ਵਿਚ ਸਮਰਾਲਾ ਥਾਣੇ ਦੇ ਏਐਸਆਈ ਪਵਨਜੀਤ ਨੇ ਦੱਸਿਆ ਕਿ ਇਹ ਹਾਦਸਾ ਤੜਕਸਾਰ 3 ਵਜੇ ਵਾਪਰਿਆ ਹੈ, ਜਿਸ ਵਿਚ ਟਰੱਕ ਡਰਾਈਵਰ ਰਾਣਾ ਜੋ ਕਿ ਧਾਲੀਵਾਲ ਤੋਂ ਸਕਰੈਪ ਲੈ ਕੇ ਆ ਰਿਹਾ ਸੀ ਜਦੋਂ ਸਮਰਾਲਾ ਦੇ ਸਿਵਲ ਹਸਪਤਾਲ ਸਾਹਮਣੇ ਪਹੁੰਚਿਆ ਤਾਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਉਨ੍ਹਾਂ ਦੱਸਿਆ ਕਿ ਹਾਦਸਾ ਡਰਾਈਵਰ ਦੀ ਅੱਖ ਲੱਗਣ ਕਾਰਨ ਵਾਪਰਿਆ ਲੱਗ ਰਿਹਾ ਹੈ। ਖੰਭਾ ਟੁੱਟਣ ਨਾਲ ਇਲਾਕੇ ਵਿਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ ਤੇ ਪੁਲਿਸ ਵਲੋਂ ਲਾਸ਼ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।