ਚੰਡੀਗੜ੍ਹ ‘ਚ ਨੌਜਵਾਨਾਂ ਦਾ ਹੁੜਦੰਗ; ਭਰੇ ਬਾਜ਼ਾਰ ‘ਚ ਕੀਤੇ ਖ਼ਤਰਨਾਕ ਸਟੰਟ

0
113

ਚੰਡੀਗੜ੍ਹ, 12 ਨਵੰਬਰ | ਚੰਡੀਗੜ੍ਹ ‘ਚ ਨੌਜਵਾਨਾਂ ਨੇ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਹੈ, ਉਨ੍ਹਾਂ ਵੱਲੋਂ ਮਚਾਏ ਗਏ ਹੁੜਦੰਗ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਮਲੋਆ ਮੰਡੀ ਦਾ ਦੱਸਿਆ ਜਾ ਰਿਹਾ ਹੈ, ਜਿਸ ‘ਚ ਕੁਝ ਕਾਰ ਸਵਾਰ ਕਾਰ ਦੀਆਂ ਖਿੜਕੀਆਂ ‘ਚੋਂ ਸਾਮਾਨ ਬਾਹਰ ਸੁੱਟ ਕੇ ਹੰਗਾਮਾ ਕਰ ਰਹੇ ਹਨ ਅਤੇ ਕਾਰ ਦੀਆਂ ਖਿੜਕੀਆਂ ‘ਤੇ ਲਟਕ ਕੇ ਰੌਲਾ ਪਾ ਰਹੇ ਹਨ।

ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਨ੍ਹਾਂ ਗੁੰਡਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਅਜਿਹੀਆਂ ਹਰਕਤਾਂ ਕਰਕੇ ਆਪਣੀ ਜਾਨ ਦੇ ਨਾਲ-ਨਾਲ ਲੋਕਾਂ ਦੀਆਂ ਜਾਨਾਂ ਨਾਲ ਵੀ ਖੇਡ ਰਹੇ ਹਨ। ਨੌਜਵਾਨਾਂ ਦੀ ਇਹ ਵੀਡੀਓ ਦੀਵਾਲੀ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।