ਬ੍ਰੇਕਿੰਗ : ਪੰਜਾਬ ਪੁਲਿਸ ਦਾ ਨਕਲੀ ਦਵਾਈਆਂ ਬਣਾਉਣ ਵਾਲੀਆਂ ਫ਼ੈਕਟਰੀਆਂ ‘ਤੇ ਵੱਡਾ ਐਕਸ਼ਨ; 6 ਲੱਖ ਬਿਨਾਂ ਲੇਬਲ ਦੇ ਟੀਕੇ ਕੀਤੇ ਬਰਾਮਦ

0
591

ਚੰਡੀਗੜ੍ਹ/ਫਤਿਹਗੜ੍ਹ ਸਾਹਿਬ, 9 ਨਵੰਬਰ | ਪੰਜਾਬ ਪੁਲਿਸ ਨੂੰ ਇਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਫਾਰਮਾ ਓਪੀਓਡਸ ਖਿਲਾਫ ਇਕ ਵੱਡੀ ਖੁਫੀਆ ਕਾਰਵਾਈ ਕੀਤੀ। ਇਸ ਵਿਚ ਪੁਲਿਸ ਨੇ ਦਿੱਲੀ ਅਤੇ ਹਰਿਆਣਾ ਵਿਚ ਫਾਰਮਾ ਫੈਕਟਰੀਆਂ ਤੋਂ ਗੈਰ-ਕਾਨੂੰਨੀ ਓਪੀਓਡ ਨਿਰਮਾਣ ਅਤੇ ਸਪਲਾਈ ਦੇ ਇੱਕ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ।

ਇਹ ਕਾਰਵਾਈ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੂੰ 6 ਲੱਖ ਦੇ ਕਰੀਬ ਅਣ-ਲੇਬਲ ਟੀਕੇ ਸਮੇਤ ਕਈ ਗੈਰ-ਕਾਨੂੰਨੀ ਦਸਤਾਵੇਜ਼ ਬਰਾਮਦ ਹੋਇਆ। ਇਸ ਦੇ ਨਾਲ ਹੀ ਮਾਲੀ ਟਰਾਂਸਪੋਰਟ ਦੇ ਦਸਤਾਵੇਜ਼ ਬਰਾਮਦ ਕੀਤੇ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਡੀਜੀਪੀ ਨੇ ਟਵੀਟ ਵਿਚ ਲਿਖਿਆ ਕਿ ਫਾਰਮਾ ਓਪੀਓਡਜ਼ ਖਿਲਾਫ ਇਕ ਵੱਡੀ ਖੁਫੀਆ ਕਾਰਵਾਈ ਵਿਚ ਫਤਿਹਗੜ੍ਹ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਪੁਲਿਸ ਵੱਲੋਂ ਐਨਡੀਪੀਐਸ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਗੈਰ-ਕਾਨੂੰਨੀ ਫਾਰਮਾ ਡਰੱਗ ਕਾਰਟੈਲ ਨੂੰ ਨਸ਼ਟ ਕਰ ਦਿੱਤਾ ਹੈ।