ਸੱਪਾਂ ਦਾ ਜ਼ਹਿਰ ਮਾਮਲਾ : ਨੋਇਡਾ ਪੁਲਿਸ ਸਾਹਮਣੇ ਪੇਸ਼ ਹੋਇਆ ਯੂਟਿਊਬਰ Elvish yadav, ਕਿਹਾ- ਮੈਂ ਬੇਕਸੂਰ ਹਾਂ

0
362

ਨੋਇਡਾ, 8 ਨਵੰਬਰ|ਐਲਵਿਸ਼ ਯਾਦਵ ਨੋਇਡਾ ਪੁਲਿਸ ਦੇ ਸਾਹਮਣੇ ਪੇਸ਼ ਹੋਇਆ, ਜਿੱਥੇ ਪੁਲਿਸ ਨੇ ਦੇਰ ਰਾਤ ਉਸ ਤੋਂ ਪੁੱਛਗਿੱਛ ਕੀਤੀ। ਨੋਇਡਾ ਪੁਲਿਸ ਨੇ ‘ਸਨੇਕ ਪੁਆਇਜ਼ਨ ਰੇਵ’ ਮਾਮਲੇ ‘ਚ ਨੋਇਡਾ ਸੈਕਟਰ 20 ਥਾਣੇ ‘ਚ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ-2 ਵਿਨਰ ਐਲਵਿਸ਼ ਯਾਦਵ ਤੋਂ ਕਰੀਬ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਹੈ।

ਨੋਇਡਾ ਪੁਲਿਸ ਦੀ ਪੁੱਛਗਿੱਛ ਦੌਰਾਨ ਐਲਵਿਸ਼ ਯਾਦਵ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੇਕਸੂਰ ਹੈ। ਉਸ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਫਿਲਹਾਲ ਨੋਇਡਾ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਯੂਟਿਊਬਰ ਐਲਵਿਸ਼ ਯਾਦਵ ਪਿਛਲੇ ਹਫ਼ਤੇ ਨੋਇਡਾ ਵਿੱਚ ਇੱਕ ਰੇਵ ਪਾਰਟੀ ਵਿੱਚੋਂ ਸੱਪ ਅਤੇ ਸੱਪ ਦਾ ਜ਼ਹਿਰ ਬਰਾਮਦ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਪੁਲਿਸ ਨੇ ਪਾਰਟੀ ਵਿਚ ਸੱਪਾਂ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਾਅਦ ‘ਚ ਜਦੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਐਲਵਿਸ਼ ਯਾਦਵ ਦਾ ਨਾਂ ਸਾਹਮਣੇ ਆਇਆ। ਗ੍ਰਿਫਤਾਰ ਕੀਤੇ ਗਏ ਲੋਕਾਂ ਨੇ ਕਥਿਤ ਤੌਰ ‘ਤੇ ਖੁਲਾਸਾ ਕੀਤਾ ਹੈ ਕਿ ਉਹ ਬਿੱਗ ਬੌਸ ਓਟੀਟੀ ਜੇਤੂ ਦੁਆਰਾ ਆਯੋਜਿਤ ਪਾਰਟੀਆਂ ਵਿੱਚ ਸੱਪ ਸਪਲਾਈ ਕਰਦੇ ਸਨ।

ਜੰਗਲਾਤ ਵਿਭਾਗ ਨੇ ਕਿਹਾ ਕਿ ਕੋਬਰਾ ਸ਼ਡਿਊਲ-ਏ ਕੈਟਾਗਰੀ ਦਾ ਜਾਨਵਰ ਹੈ ਅਤੇ ਜ਼ਹਿਰ ਦੇ ਗਲੈਂਡ ਨੂੰ ਕੱਢਣਾ ਬੇਰਹਿਮੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਅਪਰਾਧ ਵਿੱਚ ਦੋਸ਼ ਸਾਬਤ ਹੋਣ ‘ਤੇ ਦੋਸ਼ੀ ਨੂੰ ਸੱਤ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਬਾਕੀ ਚਾਰ ਬਰਾਮਦ ਕੀਤੇ ਸੱਪ ਜ਼ਹਿਰੀਲੇ ਨਹੀਂ ਹਨ। ਜੰਗਲਾਤ ਵਿਭਾਗ ਨੇ ਅਦਾਲਤ ਤੋਂ ਮਨਜ਼ੂਰੀ ਲੈ ਕੇ ਸਾਰੇ ਸੱਪਾਂ ਨੂੰ ਜੰਗਲ ਵਿੱਚ ਛੱਡ ਦਿੱਤਾ ਹੈ।