ਮੋਹਾਲੀ : ਤਾਲੇ ਠੀਕ ਕਰਨ ਵਾਲਿਆਂ ਨੇ ਸਪੈਸ਼ਲ ਟਾਸਕ ਫੋਰਸ ਦੇ DSP ਦੇ ਘਰੋਂ ਉਡਾਏ ਲੱਖਾਂ ਦੇ ਗਹਿਣੇ ਦੇ ਨਕਦੀ

0
921

ਮੋਹਾਲੀ, 6 ਨਵੰਬਰ|  ਪੰਜਾਬ ਪੁਲਿਸ ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ ਡੀਐਸਪੀ ਨਵਨੀਤ ਸਿੰਘ ਦੇ ਘਰ ਚੰਡੀਗੜ੍ਹ ਸੈਕਟਰ 34 ‘ਚ ਚੋਰੀ ਹੋ ਗਈ ਹੈ। ਚੋਰ ਡੀਐਸਪੀ ਦੀ ਪਤਨੀ ਅਤੇ ਨੌਕਰਾਣੀ ਦੇ ਘਰੇ ਹੁੰਦਿਆਂ ਹੀ ਲੱਖਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ।

ਡੀਐਸਪੀ ਦੀ ਪਤਨੀ ਨੇ ਦੱਸਿਆ ਕਿ ਘਰ ਵਿਚ ਜ਼ੰਗ ਲੱਗੇ ਤਾਲਿਆਂ ਨੂੰ ਠੀਕ ਕਰਾਉਣਾ ਸੀ, ਜਦੋਂ ਉਸ ਨੇ ਤਾਲੇ ਠੀਕ  ਕਰਨ ਵਾਲਿਆਂ ਨੂੰ ਗਲੀ ‘ਚੋਂ ਨਿਕਲਦੇ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਘਰ ਬੁਲਾ ਲਿਆ ਤਾਂ ਜੋ ਉਹ ਘਰ ਦੇ ਜ਼ੰਗ ਲੱਗੇ ਤਾਲੇ ਠੀਕ ਕਰ ਸਕਣ ਪਰ ਜਦੋਂ ਤਾਲੇ ਠੀਕ ਕਰਨ ਵਾਲੇ ਘਰੋਂ ਕੰਮ ਕਰਕੇ ਚਲੇ ਗਏ ਤਾਂ ਵੇਖਿਆ ਕਿ ਅੰਦਰ ਅਲਮਾਰੀਆਂ ਖੁੱਲ੍ਹੀਆਂ ਪਈਆਂ ਹਨ ਅਤੇ ਵਿਚੋਂ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋ ਗਏ ਹਨ।

 

ਸ਼ੱਕੀਆਂ ਦੀ ਗਲੀ ‘ਚ ਆਉਂਦੇ ਅਤੇ ਜਾਂਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲਿਸ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਡੀਐਸਪੀ ਦੀ ਪਤਨੀ ਨੇ ਸਾਰੇ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ ਅਤੇ ਦੱਸਿਆ ਕਿ ਕਿਵੇਂ ਤਾਲੇ ਬਣਾਉਣ ਵਾਲਿਆਂ ਨੇ ਆ ਕੇ ਚੋਰੀ ਨੂੰ ਅੰਜਾਮ ਦਿਤਾ। ਦਰਅਸਲ, ਇਹ ਲੋਕ ਤਾਲੇ ਠੀਕ ਕਰਨ ਬਹਾਨੇ ਲੋਕਾਂ ਦੇ ਘਰ ਵਿਚ ਦਾਖਲ ਹੁੰਦੇ ਹਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।

 

ਮਾਮਲਾ ਚੰਡੀਗੜ੍ਹ ਦੇ ਸੈਕਟਰ 34 ‘ਚ ਦਰਜ ਹੋਇਆ ਅਤੇ ਇੰਸਪੈਕਟਰ ਬਲਦੇਵ ਸਿੰਘ ਨੇ ਫੋਰੈਂਸਿਕ ਦੀ ਟੀਮ ਨਾਲ ਲਿਜਾ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਕੁਝ ਦਵਾਈ ਦਾ ਛਿੜਕਾਅ ਆਦਿ ਕੀਤਾ ਹੋਣਾ ਜਿਸ ਵਜੋਂ ਘਰ ਦੇ ਵਿਚ ਔਰਤਾਂ ਦੇ ਹੁੰਦਿਆਂ ਇਹ ਚੋਰੀ ਹੋ ਗਈ। ਸ਼ੱਕੀਆਂ ਦੇ ਗਲੀ ‘ਚ ਆਉਂਦੇ ਅਤੇ ਜਾਂਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲਿਸ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ।