ਪ੍ਰੇਮ ਸਬੰਧਾਂ ‘ਚ ਰੁਕਾਵਟ ਬਣੀ ਮਹਿਲਾ ਦਾ ਬੇਰਹਿਮੀ ਨਾਲ ਕਤਲ, ਗਲ਼ਾ ਘੁੱਟਣ ਪਿੱਛੋਂ ਲਾਈ ਅੱਗ, ਫਿਰ ਅੱਧਸੜੀ ਲਾਸ਼ ਨੂੰ ਅਟੈਚੀ ‘ਚ ਪਾ ਕੇ ਸੁੱਟਿਆ

0
577

 


ਨੇੋਇਡਾ, 5 ਨਵੰਬਰ| ਨੋਇਡਾ ਦੇ ਸੈਕਟਰ-39 ਦੇ ਪਿੰਡ ਸੈਦਪੁਰ ਦੀ ਰਹਿਣ ਵਾਲੀ ਲੜਕੀ ਮਨੀਸ਼ਾ ਦੇ ਕਤਲ ਦਾ ਦਿਲ ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਮੁਤਾਬਕ ਮਨੀਸ਼ਾ ਨੂੰ ਉਸ ਦੀ ਇਕ ਨੇੜਲੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪ੍ਰੇਮ ਸਬੰਧਾਂ ‘ਚ ਰੁਕਾਵਟ ਬਣਨ ਦੇ ਚਲਦਿਆਂ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਸਬੂਤਾਂ ਨੂੰ ਨਸ਼ਟ ਕਰਨ ਲਈ ਉਸ ਦੀ ਲਾਸ਼ ਨੂੰ ਨੋਇਡਾ ਤੋਂ ਕਾਰ ਵਿੱਚ ਪਿੰਡ ਸਿਸਾਣਾ ਲਿਆਂਦਾ ਅਤੇ ਸਾੜ ਦਿੱਤਾ ਗਿਆ ਤੇ ਫਿਰ ਅਟੈਚੀ ਵਿਚ ਪਾ ਕੇ ਸੁੱਟ ਦਿੱਤਾ ਗਿਆ।

ਪੁਲਿਸ ਸੂਤਰਾਂ ਅਨੁਸਾਰ ਪਿੰਡ ਸਿਸਾਣਾ ਵਿੱਚ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਪੁਲਿਸ ਟੀਮ ਘਟਨਾ ਵਿੱਚ ਵਰਤੀ ਗਈ ਕਾਰ ਦੇ ਮਾਲਕ ਤੱਕ ਸੋਨੀਪਤ ਪੁੱਜੀ। ਉਸਨੇ ਦੱਸਿਆ ਕਿ ਬਾਗਪਤ ਕੋਤਵਾਲੀ ਖੇਤਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਉਸਦਾ ਰਿਸ਼ਤੇਦਾਰ ਕਿਸੇ ਬਹਾਨੇ ਕਾਰ ਖੋਹ ਕੇ ਲੈ ਗਿਆ ਸੀ।

ਜਦੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਨੌਜਵਾਨ ਨੋਇਡਾ ਵਿੱਚ ਰਹਿੰਦਾ ਹੈ ਅਤੇ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਨੌਜਵਾਨ ਦੇ ਨੋਇਡਾ ਦੀ ਰਹਿਣ ਵਾਲੀ ਇਕ ਔਰਤ ਨਾਲ ਪ੍ਰੇਮ ਸਬੰਧ ਹਨ। ਕਰੀਬ ਡੇਢ ਮਹੀਨਾ ਪਹਿਲਾਂ ਔਰਤ ਅਤੇ ਨੌਜਵਾਨ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖ ਕੇ ਮਨੀਸ਼ਾ (ਔਰਤ ਦੀ ਕਰੀਬੀ ਰਿਸ਼ਤੇਦਾਰ) ਨੇ ਉਸ ਦੇ ਮੋਬਾਈਲ ‘ਤੇ ਵੀਡੀਓ ਬਣਾ ਲਈ ਸੀ। ਔਰਤ ਨੇ ਮਨੀਸ਼ਾ ‘ਤੇ ਵੀਡੀਓ ਡਿਲੀਟ ਕਰਨ ਲਈ ਦਬਾਅ ਪਾਇਆ, ਜਿਸ ਕਾਰਨ ਉਨ੍ਹਾਂ ਵਿਚਾਲੇ ਲੜਾਈ ਹੋ ਗਈ।

ਮਨੀਸ਼ਾ ਨੇ ਸਥਾਨਕ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਬਾਅਦ ਵਿੱਚ ਮਹਿਲਾ ਅਤੇ ਉਸਦੇ ਪ੍ਰੇਮੀ ਨੇ ਮਿਲ ਕੇ ਮਨੀਸ਼ਾ ਦੇ ਕਤਲ ਦੀ ਸਾਜ਼ਿਸ਼ ਰਚੀ। 1 ਨਵੰਬਰ ਯਾਨੀ ਕਰਵਾ ਚੌਥ ਦੀ ਰਾਤ ਨੂੰ ਔਰਤ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਲੜਕੀ ਨੂੰ ਨਸ਼ੀਲਾ ਪਦਾਰਥ ਦੇ ਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਲਾਸ਼ ਨੂੰ ਸੂਟਕੇਸ ਵਿਚ ਬੰਦ ਕਰ ਦਿੱਤਾ। ਨੌਜਵਾਨ ਕਾਰ ਰਾਹੀਂ ਪਿੰਡ ਸਿਸਾਣਾ ਪਹੁੰਚਿਆ ਅਤੇ ਸ਼ਮਸ਼ਾਨਘਾਟ ਨੇੜੇ ਰੂੜੀ ਦੇ ਟੋਏ ਵਿੱਚ ਸੂਟਕੇਸ ਵਿੱਚ ਰੱਖੀ ਲੜਕੀ ਦੀ ਲਾਸ਼ ਨੂੰ ਅੱਗ ਲਾ ਦਿੱਤੀ।

ਭਰਾ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ

ਲੜਕੀ ਦੀ ਪਛਾਣ ਮਨੀਸ਼ਾ ਵਾਸੀ ਪਿੰਡ ਸੈਦਪੁਰ, ਨੋਇਡਾ ਵਜੋਂ ਹੋਈ ਹੈ। ਲੜਕੀ ਅਤੇ ਉਸਦੇ ਰਿਸ਼ਤੇਦਾਰਾਂ ਦੇ ਡੀਐਨਏ ਸੈਂਪਲ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜ ਦਿੱਤੇ ਗਏ ਹਨ। ਔਰਤ ਸਮੇਤ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਅਰਪਿਤ ਵਿਜੇਵਰਗੀਆ, ਬਾਗਪਤ ਦੇ ਐੱਸ.ਪੀ