ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ 1 ਹੋਰ ਜਵਾਨ ਹੋਇਆ ਸ਼ਹੀਦ, 9 ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆ ਸੀ ਸ਼ਮਸ਼ੇਰ ਸਿੰਘ

0
573

ਅੰਮ੍ਰਿਤਸਰ, 3 ਨਵੰਬਰ | ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਡਿਊਟੀ ਦੌਰਾਨ ਫੌਜੀ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਜਵਾਨ ਦੀ ਪਛਾਣ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਫੌਜੀ ਕੋਟਲੀ ਦੌਸੰਧੀ ਬਲਾਕ ਚੋਗਾਵਾਂ ਦਾ ਰਹਿਣ ਵਾਲਾ ਸੀ। ਮ੍ਰਿਤਕ ਸ਼ਮਸ਼ੇਰ ਸਿੰਘ 9 ਸਾਲ ਪਹਿਲਾਂ ਫ਼ੌਜ ’ਚ ਭਰਤੀ ਹੋਇਆ ਸੀ।

ਫ਼ੌਜੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸ਼ਮਸ਼ੇਰ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਇਸ ਖਬਰ ਨਾਲ ਹਰ ਪਾਸੇ ਸੋਗ ਹੈ।