ਯਰੂਸ਼ਲਮ, 1 ਅਕਤੂਬਰ | ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜੰਗ ਜਾਰੀ ਹੈ। ਇਜ਼ਰਾਈਲੀ ਫੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਜਬਲੀਆ ਸ਼ਰਨਾਰਥੀ ਕੈਂਪ ‘ਤੇ ਹਮਲਾ ਕੀਤਾ, ਜਿਸ ਵਿਚ ਹਮਾਸ ਦੇ ਇਕ ਸੀਨੀਅਰ ਕਮਾਂਡਰ ਇਬਰਾਹਿਮ ਬਿਆਰੀ ਸਮੇਤ 50 ਲੜਾਕੇ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਜਬਾਲੀਆ ਸ਼ਰਨਾਰਥੀ ਕੈਂਪ ਲਗਭਗ 1.4 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ।
ਇਜ਼ਰਾਈਲੀ ਫੌਜ ਦੇ ਹਮਲੇ ‘ਚ ਕਰੀਬ 50 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 150 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਜ਼ਰਾਈਲ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦਾ ਬਦਲਾ ਲਿਆ ਹੈ। ਇਜ਼ਰਾਈਲੀ ਫੌਜ ਨੇ ਕਈ ਹਫਤਿਆਂ ਤੱਕ ਗਾਜ਼ਾ ‘ਤੇ ਹਵਾਈ ਬੰਬ ਸੁੱਟੇ, ਜਿਸ ਵਿਚ ਹੁਣ ਤੱਕ ਸਾਡੇ 9 ਜਵਾਨ ਸ਼ਹੀਦ ਹੋ ਚੁੱਕੇ ਹਨ।
ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਇਕ ਬਿਆਨ ਵਿਚ ਕਿਹਾ ਕਿ ਗਾਜ਼ਾ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਜਬਲੀਆ ਉੱਤੇ ਲੜਾਕੂ ਜਹਾਜ਼ਾਂ ਦੇ ਹਮਲੇ ਵਿਚ ਹਮਾਸ ਕਮਾਂਡਰ ਇਬਰਾਹਿਮ ਬਿਆਰੀ ਮਾਰਿਆ ਗਿਆ ਹੈ। ਆਈਡੀਐਫ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੋਨਾਥਨ ਕੋਨਰਿਕਸ ਨੇ ਕਿਹਾ ਕਿ ਹਮਾਸ ਦੇ ਦਰਜਨਾਂ ਲੜਾਕੇ ਸੁਰੰਗ ਕੰਪਲੈਕਸ ਵਿਚ ਲੁਕੇ ਹੋਏ ਸਨ ਪਰ ਜਦੋਂ ਇਜ਼ਰਾਈਲੀ ਬਲਾਂ ਨੇ ਹਮਲਾ ਕੀਤਾ ਤਾਂ ਇਹ ਢਹਿ ਗਈ ਤੇ ਉਹ ਸਾਰੇ ਮਾਰੇ ਗਏ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 50 ਫਲਸਤੀਨੀ ਮਾਰੇ ਗਏ ਅਤੇ 150 ਤੋਂ ਵੱਧ ਨਾਗਰਿਕ ਜ਼ਖਮੀ ਹੋ ਗਏ। ਹਾਲਾਂਕਿ ਰਿਪੋਰਟ ਕੀਤੇ ਗਏ ਅੰਕੜਿਆਂ ਦੀ ਸਹੀ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ।