ਤਿਓਹਾਰੀ ਸੀਜ਼ਨ ‘ਚ ਮਹਿੰਗਾਈ ਦਾ ਝਟਕਾ : ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ ਹੋਇਆ 103 ਰੁਪਏ ਦਾ ਵਾਧਾ

0
395

ਨਵੀਂ ਦਿੱਲੀ, 1 ਨਵੰਬਰ | ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਕਮਰਸ਼ੀਅਲ LPG ਦੇ ਰੇਟ ਵਿਚ 100 ਰੁਪਏ ਦਾ ਵਾਧਾ ਕੀਤਾ ਹੈ। ਪਿਛਲੇ 2 ਮਹੀਨਿਆਂ ਵਿਚ ਦੂਜੀ ਵਾਰ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।

ਕੀਮਤ ਵਿਚ ਨਵੇਂ ਵਾਧੇ ਤੋਂ ਬਾਅਦ ਹੁਣ ਦਿੱਲੀ ਵਿਚ 19 ਕਿਲੋ ਕਮਰਸ਼ੀਅਲ ਐੱਲਪੀਜੀ ਸਿਲੰਡਰ ਦਾ ਰੇਟ 1731 ਤੋਂ ਵੱਧ ਕੇ 1833 ਰੁਪਏ ਹੋ ਗਿਆ ਹੈ। ਦੂਜੇ ਪਾਸੇ ਮੁੰਬਈ ਵਿਚ ਇਸ ਦੀ ਕੀਮਤ 1785.50 ਰੁਪਏ, ਕੋਲਕਾਤਾ ਵਿਚ 1943 ਰੁਪਏ ਤੇ ਚੇਨਈ ਵਿਚ 1999.50 ਰੁਪਏ ਹੋ ਗਈ ਹੈ। ਅਕਤੂਬਰ ਵਿਚ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਮੁੰਬਈ ਵਿਚ 1684 ਰੁਪਏ, ਕੋਲਕਾਤਾ ਵਿਚ 1839.50 ਰੁਪਏ ਤੇ ਚੇਨਈ ਵਿਚ 1898 ਰੁਪਏ ਸੀ।

ਖਾਣਾ ਪਕਾਉਣ ਲਈ ਰਸੋਈ ਵਿਚ ਇਸਤੇਮਾਲ ਹੋਣ ਵਾਲੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿਚ 14.2 ਕਿਲੋ ਘਰੇਲੂ ਸਿਲੰਡਰ ਦੀ ਕੀਮਤ 903 ਰੁਪਏ ਹੈ।