ਅੰਮ੍ਰਿਤਸਰ : ਰਣਜੀਤ ਐਵੇਨਿਊ ‘ਚ ਆਪਣਾ ਚਾਏ ਵਾਲਾ ਦੇ ਪਿੱਜ਼ੇ ‘ਚੋਂ ਨਿਕਲੀਆਂ ਸੁੰਡੀਆਂ

0
649

ਅੰਮ੍ਰਿਤਸਰ, 26 ਅਕਤੂਬਰ| ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਆਪਣਾ ਚਾਏ ਵਾਲਾ ਰੈਸਟੋਰੈਂਟ ਦੇ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇੱਕ ਵੀਡੀਓ ਮਿਲੀ ਸੀ ਜਿਸ ਵਿੱਚ ਆਪਣਾ ਚਾਏ ਵਾਲਾ ਦੇ ਪਿੱਜ਼ਾ ਵਿੱਚੋਂ ਸੁੰਡੀਆਂ ਪਾਈਆਂ ਗਈਆਂ ਸਨ। ਜਿਸ ਦੇ ਚਲਦੇ ਅੱਜ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਛਾਪੇਮਾਰੀ ਕੀਤੀ ਹੈ।

ਜਦੋਂ ਅਸੀਂ ਇਨ੍ਹਾਂ ਦੀ ਰਸੋਈ ਵਿੱਚ ਪੁੱਜੇ ਤਾਂ ਉਥੇ ਕਾਫੀ ਖਾਮੀਆਂ ਪਾਈਆਂ ਗਈਆਂ। ਕਈ ਚੀਜ਼ਾਂ ਦੀ ਡੇਟ ਵੀ ਐਕਸਪਾਇਰ ਹੋ ਚੁੱਕੀ ਸੀ, ਜਿਸ ਦੇ ਚਲਦੇ ਅਸੀਂ ਇਨ੍ਹਾਂ ਦੇ ਪਨੀਰ ਦੇ ਹੋਰ ਕਈ ਚੀਜ਼ਾਂ ਦੇ ਸੈਂਪਲ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਮੈਂ ਸ਼ਹਿਰ ਦੇ ਰੈਸਟੋਰੈਂਟ ਦੇ ਮਾਲਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਰਸੋਈ ਨੂੰ ਸਾਫ ਸੁਥਰਾ ਰੱਖਣ ਤੇ ਗਾਹਕਾਂ ਨੂੰ ਸਾਫ-ਸੁਥਰਾ ਭੋਜਨ ਮੁਹੱਈਆ ਕਰਵਾਉਣ ਤੇ ਖਾਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣ ਵਿਚ ਜੇਕਰ ਕੋਈ ਵੀ ਗਲਤ ਪਾਇਆ ਗਿਆ ਜਾਂ ਐਕਸਪਾਇਰੀ ਡੇਟ ਵਾਲਾ ਸਾਮਾਨ ਵਰਤੋਂ ਵਿੱਚ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣਾ ਚਾਏ ਵਾਲਾ ਰੈਸਟੋਰੈਂਟ ਦੇ ਮਾਲਕ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਵੀ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਐਕਸਪਾਇਰੀ ਡੇਟ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ ਹੈ। ਇਸ ਕਰਕੇ ਮੈਂ ਅਪੀਲ ਕਰਦਾ ਹਾਂ ਕਿ ਸਾਰੇ ਸਾਫ ਸੁਥਰੀ ਰਸੋਈ ਰੱਖਣ ਤੇ ਸਾਫ ਸੁਥਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਲੋਕਾਂ ਨੂੰ ਮੁਹੱਈਆ ਕਰਵਾਉਣ।