ਕੈਨੇਡਾ ਦੇ ਲੋਕਾਂ ਲਈ ਭਾਰਤ ਸਰਕਾਰ ਨੇ ਮੁੜ ਸ਼ੁਰੂ ਕੀਤੀ ਵੀਜ਼ਾ ਸਰਵਿਸ, ਪਹਿਲਾਂ ਇਨ੍ਹਾਂ ਨੂੰ ਮਿਲੇਗਾ ਮੌਕਾ

0
720

ਭਾਰਤ, 26 ਅਕਤੂਬਰ | ਭਾਰਤ 26 ਅਕਤੂਬਰ ਤੋਂ ਕੈਨੇਡਾ ਵਿਚ ਕੁਝ ਵੀਜ਼ਾ ਸੇਵਾਵਾਂ ਫਿਰ ਤੋਂ ਸ਼ੁਰੂ ਕਰਨ ਲਈ ਤਿਆਰ ਹੈ। ਕੈਨੇਡਾ ਵਿਚ ਭਾਰਤੀ ਉੱਚ ਕਮਿਸ਼ਨ ਨੇ ਕਿਹਾ ਕਿ ਭਾਰਤ 26 ਅਕਤੂਬਰ ਤੋਂ ਕੈਨੇਡਾ ਵਿਚ ਕੁਝ ਵੀਜ਼ਾ ਸੇਵਾਵਾਂ ਫਿਰ ਤੋਂ ਸ਼ੁਰੂ ਕਰੇਗਾ। ਹਾਲਾਂਕਿ ਫਿਲਹਾਲ ਇਹ ਸਾਰਿਆਂ ਲਈ ਨਹੀਂ ਹੋਵੇਗਾ। ਬਿਜ਼ਨੈੱਸ, ਮੈਡੀਕਲ ਤੇ ਕਾਨਫਰੰਸ ਵੀਜ਼ਾ ਇਸ ਵਿਚ ਸਾਮਲ ਹਨ।

ਕੁਝ ਹਫਤੇ ਪਹਿਲਾਂ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਸੀ। ਡਿਪਲੋਮੈਟਾਂ ਲਈ ਵੀਜ਼ਾ ਜਾਰੀ ਕਰਨ ਲਈ ਕੰਮ ‘ਤੇ ਜਾਣਾ ਸੁਰੱਖਿਅਤ ਨਹੀਂ ਸੀ ਜਿਸ ਦੇ ਬਾਅਦ ਫੈਸਲਾ ਲਿਆ ਗਿਆ ਸੀ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਮੁੱਖ ਕਾਰਨ ਸੀ ਜਿਸ ਕਾਰਨ ਸਾਨੂੰ ਅਸਥਾਈ ਤੌਰ ‘ਤੇ ਵੀਜ਼ਾ ਜਾਰੀ ਕਰਨਾ ਬੰਦ ਕਰਨਾ ਪਿਆ।

ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਭਾਰਤੀ ਡਿਪਲੋਮੈਟਾਂ ਨੂੰ ਵੀਅਨ ਕਵੈਨਸ਼ਨ ਤਹਿਤ ਕੈਨੇਡਾ ਵਿਚ ਸਕਿਓਰਿਟੀ ਦਿੱਤੀ ਜਾਂਦੀ ਹੈ ਤਾਂ ਉਹ ਚਾਹੁਣਗੇ ਕਿ ਵੀਜ਼ਾ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇ।

ਦੁਬਾਰਾ ਤੋਂ ਵੀਜ਼ਾ ਸਰਵਿਸ ਸ਼ੁਰੂ ਹੋਣ ਦੇ ਬਾਅਦ ਕੈਨੇਡਾ ਤੇ ਭਾਰਤ ਵਿਚ ਪੈਦਾ ਹੋਇਆ ਤਣਾਅ ਥੋੜ੍ਹਾ ਘੱਟ ਹੋ ਸਕਦਾ ਹੈ। ਪਹਿਲਾਂ ਕੈਨੇਡਾ ਵੱਲੋਂ ਭਾਰਤ ਜਾਣ ਵਾਲੇ ਮੁਸਾਫਰਾਂ ਲਈ ਟ੍ਰੈਵਲ ਐਡਵਾਈਜਰੀ ਜਾਰੀ ਕੀਤੀ ਗਈ। ਕੈਨੇਡਾ ਦੀ ਇਸ ਐਡਜਾਇਜਰੀ ਦੇ ਬਾਅਦ ਭਾਰਤ ਨੇ ਆਪਣੇ ਨਾਗਰਿਕਾਂ ਲਈ ਵੀ ਐਜਵਾਇਜਰੀ ਜਾਰੀ ਕੀਤੀ ਸੀ।