ਲੁਧਿਆਣਾ : ਓਵਰਸਪੀਡ ਸਕੂਟਰੀ ਨੇ ਬਾਈਕ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ; 1 ਸਾਲ ਦੇ ਮਾਸੂਮ ਦੀ ਮੌਤ; ਮਾਪੇ ਗੰਭੀਰ

0
202

ਲੁਧਿਆਣਾ/ਸਿੱਧਵਾਂ ਬੇਟ, 25 ਅਕਤੂਬਰ | ਸਿੱਧਵਾਂ ਬੇਟ-ਲੁਧਿਆਣਾ ਰੋਡ ‘ਤੇ ਸਥਿਤ ਬੋਪਾਰਾਏ ਇੰਟਰਪ੍ਰਾਈਜ਼ਿਜ਼ ਨਜ਼ਦੀਕ ਇਕ ਸੜਕ ਹਾਦਸੇ ’ਚ 1 ਸਾਲ ਦੇ ਮਾਸੂਮ ਦੀ ਜਾਨ ਚਲੀ ਗਈ ਅਤੇ ਉਸ ਦੇ ਮਾਪੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸ਼ੇਰਵਾਲ ਵਾਸੀ ਤੇਜਿੰਦਰ ਸਿੰਘ ਆਪਣੀ ਪਤਨੀ ਸੁਮਨ ਤੇ ਬੇਟੇ ਅਰਸ਼ਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਹੰਬੜਾਂ ਤੋਂ ਵਾਪਸ ਆਪਣੇ ਪਿੰਡ ਨੂੰ ਆ ਰਿਹਾ ਸੀ।

ਜਦੋਂ ਉਹ ਕਰੀਬ 8 ਵਜੇ ਬੋਪਾਰਾਏ ਕਾਲੋਨੀ ਸਿੱਧਵਾਂ ਬੇਟ ਨਜ਼ਦੀਕ ਪਹੁੰਚੇ ਤਾਂ ਮੋਟਰਸਾਈਕਲ ਇਕ ਸਕੂਟਰੀ ਨਾਲ ਜਾ ਟਕਰਾਇਆ। ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਸਿੱਧਵਾਂ ਬੇਟ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਜਗਰਾਓਂ ਭੇਜ ਦਿੱਤਾ, ਜਿਥੋਂ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਗਿਆ। ਤ੍ਰਾਸਦੀ ਇਹ ਰਹੀ ਕਿ ਸਿਵਲ ਹਸਪਤਾਲ ਵਾਲਿਆਂ ਵੀ ਉਨ੍ਹਾਂ ਦਾ ਇਲਾਜ ਨਾ ਕੀਤਾ ਗਿਆ ਸਗੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਜਾਣ ਲਈ ਆਖ ਦਿੱਤਾ ਗਿਆ। ਰਿਸ਼ਤੇਦਾਰਾਂ ਨੇ ਚੰਡੀਗੜ੍ਹ ਜਾਣ ਦੀ ਬਜਾਏ ਜਗਰਾਓਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਦੌਰਾਨ ਮਾਸੂਮ ਅਕਾਸ਼ਦੀਪ ਦੀ ਮੌਤ ਹੋ ਗਈ।