ਬ੍ਰੇਕਿੰਗ : ਹੌਲਦਾਰ ਦਰਸ਼ਨ ਸਿੰਘ ਦੇ ਕਤਲ ਮਾਮਲੇ ‘ਚ ਮੁੱਖ ਮੁਲਜ਼ਮ ਪੰਮਾ ਸਣੇ 4 ਹੋਰ ਗ੍ਰਿਫਤਾਰ

0
3055

ਬਰਨਾਲਾ, 23 ਅਕਤੂਬਰ | ਕੱਲ ਬਰਨਾਲਾ ਵਿਚ ਹੌਲਦਾਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਮੁੱਖ ਮੁਲਜ਼ਮ ਸਮੇਤ 4 ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਦੱਸ ਦਈਏ ਕਿ ਇਨਕਾਊਂਟਰ ਤੋਂ ਬਾਅਦ ਇਕ ਮੁਲਜ਼ਮ ਫੜਿਆ ਹੈ। ਮੁਲਜ਼ਮ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ 24 ਘੰਟਿਆਂ ਵਿਚ ਹੀ ਕਾਤਲਾਂ ਤਕ ਪਹੁੰਚ ਗਈ ਹੈ। ਮੁੱਖ ਮੁਲ਼ਜ਼ਮ ਪਰਮਜੀਤ ਪੰਮਾ ਨੂੰ ਕਾਬੂ ਕੀਤਾ ਹੈ। 11 ਵਜੇ ਪ੍ਰੈਸ ਕਾਨਫਰੰਸ ਬਰਨਾਲਾ ਪੁਲਿਸ ਕਰੇਗੀ।

ਦੱਸ ਦਈਏ ਕਿ ਸ਼ਹਿਰ ਵਿਚ ਇਕ ਚਿਕਨ ਕਾਰਨਰ ’ਤੇ ਹੋਏ ਝਗੜੇ ਦੌਰਾਨ ਕਬੱਡੀ ਖਿਡਾਰੀਆਂ ਵੱਲੋਂ ਪੁਲਿਸ ਕਰਮਚਾਰੀ ਹੌਲਦਾਰ ਦਰਸ਼ਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਰੈਸਟੋਰੈਂਟ ‘ਤੇ ਕਬੱਡੀ ਖਿਡਾਰੀਆਂ ਦੀ ਹੋਈ ਬਹਿਸ ਨੂੰ ਸੁਲਝਾਉਣ ਗਏ ਦਰਸ਼ਨ ਸਿੰਘ ਦਾ ਉਨ੍ਹਾਂ ਨਾਲ ਹੀ ਤਕਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਕਬੱਡੀ ਖਿਡਾਰੀਆਂ ਨੇ ਉਸਦਾ ਹੀ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਥਾਣਾ ਸਿਟੀ-1 ਵਿਖੇ ਤਫਤੀਸ਼ੀ ਅਧਿਕਾਰੀ ਦਰਸ਼ਨ ਸਿੰਘ ਮਿਲੀ ਸ਼ਿਕਾਇਤ ’ਤੇ ਮਾਮਲਾ ਸੁਲਝਾਉਣ ਉਥੇ ਪੁੱਜੇ ਸਨ।

ਮਾਮਲੇ ਦੀ ਜਾਂਚ ‘ਚ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਦਾ ਉਨ੍ਹਾਂ ਨਾਲ ਇਨਕਾਊਂਟਰ ਵੀ ਹੋਇਆ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿਚ ਇਕ ਦੋਸ਼ੀ ਨੂੰ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।