ਜੀਓ ਨੇ ਲਾਂਚ ਕੀਤਾ 1299 ਰੁਪਏ ਦਾ ਨਵਾਂ ਮੋਬਾਇਲ, ਜਾਣੋ ਕੀ ਹੋਣਗੇ ਫੀਚਰਜ਼

0
594

ਨਵੀਂ ਦਿੱਲੀ, 13 ਅਕਤੂਬਰ | JIO ਨੇ ਹੁਣ ਆਪਣੀ ਨਵੀਨਤਮ ਫੋਨ ਸੀਰੀਜ਼ “Jio Bharat” ਦੇ ਤਹਿਤ 1299 ਰੁਪਏ ਦਾ ਇਕ ਨਵਾਂ ਫੋਨ ਲਾਂਚ ਕੀਤਾ ਹੈ। Jio Bharat B-1 ਮਾਡਲ ਵਿਚ ਮੌਜੂਦਾ ਮੋਬਾਇਲ ਨਾਲੋਂ ਜ਼ਿਆਦਾ ਫੀਚਰਜ਼ ਹਨ।

ਜੀਓ ਭਾਰਤ ਇਕ ਕੀਪੈਡ ਫ਼ੋਨ ਹੈ। ਇਸ ਵਿਚ 4-ਜੀ ਕੁਨੈਕਟੀਵਿਟੀ, 2.4 ਇੰਚ ਦੀ ਸਕਰੀਨ ਦੇ ਨਾਲ 2000 mah ਬੈਟਰੀ ਹੈ। ਇਸ ਫੋਨ ਤੋਂ UPI ਰਾਹੀਂ ਆਨਲਾਈਨ ਭੁਗਤਾਨ ਵੀ ਕੀਤਾ ਜਾ ਸਕਦਾ ਹੈ।

ਹੁਣ ਇਹ ਫੋਨ ਸਿਰਫ ਕਾਲੇ ਰੰਗ ਵਿਚ ਉਪਲਬੱਧ ਹੈ ਜੋ ਆਨਲਾਈਨ ਅਤੇ ਰਿਲਾਇੰਸ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।