ਪੰਜਾਬ ‘ਚ ਬਦਲਿਆ ਮੌਸਮ; ਮੀਂਹ ਨੇ ਕਰਵਾਇਆ ਠੰਡ ਦਾ ਅਹਿਸਾਸ

0
476

ਚੰਡੀਗੜ੍ਹ, 10 ਅਕਤੂਬਰ | ਸੋਮਵਾਰ ਰਾਤ ਨੂੰ ਮੀਂਹ ਪੈਣ ਨਾਲ ਪੰਜਾਬ ਵਿਚ ਮੌਸਮ ਵਿਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ।

ਹਲਕੀ ਬਰਸਾਤ ਕਾਰਨ ਠੰਡ ਮਹਿਸੂਸ ਹੋਣ ਲੱਗੀ। ਅੱਜ ਤੋਂ ਮੌਸਮ ਫਿਰ ਤੋਂ ਬਦਲ ਜਾਵੇਗਾ। ਚੰਡੀਗੜ੍ਹ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 10 ਤੋਂ 13 ਅਕਤੂਬਰ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ 14 ਅਤੇ 15 ਅਕਤੂਬਰ ਨੂੰ ਮੁੜ ਮੌਸਮ ਵਿਚ ਬਦਲਾਅ ਹੋਵੇਗਾ। ਭਾਵੇਂ ਪਿਛਲੇ 2 ਮਹੀਨਿਆਂ ਵਿਚ ਸਿਰਫ਼ 1 ਜਾਂ 2 ਵਾਰ ਹੀ ਮੀਂਹ ਪਿਆ ਹੈ, ਫਿਰ ਵੀ ਮੌਸਮ ਲਗਾਤਾਰ ਬਦਲ ਰਿਹਾ ਹੈ। ਦੇਰ ਰਾਤ ਤੋਂ ਠੰਡ ਮਹਿਸੂਸ ਕੀਤੀ ਜਾ ਰਹੀ ਹੈ।