ਮੋਗਾ : ਐਕਟਿਵਾ ਸਵਾਰ ਨੌਜਵਾਨ ਸੰਤੁਲਨ ਵਿਗੜਨ ਨਾਲ ਦਰੱਖਤ ‘ਚ ਵੱਜਾ, ਮੌਕੇ ‘ਤੇ ਮੌਤ

0
1055

ਮੋਗਾ, 9 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਰਾਜਿਆਣਾ ਵਿਚ ਦੇਰ ਰਾਤ ਐਕਟਿਵਾ ਸਵਾਰ ਦਰੱਖਤ ਨਾਲ ਟਕਰਾ ਗਿਆ, ਜਿਸ ਵਿਚ ਇਕ 38 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਸਾਧੂ ਰਾਮ ਸ਼ਰਮਾ ਨੇ ਦੱਸਿਆ ਕਿ ਹਰਪ੍ਰੀਤ ਸ਼ਰਮਾ ਕੋਟਲਾ ਤੋਂ ਆਪਣੇ ਪਿੰਡ ਰਾਜਿਆਣਾ ਜਾ ਰਿਹਾ ਸੀ।

ਦੇਰ ਰਾਤ ਕੋਟਲਾ ਤੋਂ ਮਾੜੀ ਲਿੰਕ ਸੜਕ ’ਤੇ ਉਸ ਦੀ ਐਕਟਿਵਾ ਦਰੱਖਤ ਨਾਲ ਟਕਰਾ ਗਈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ 2 ਬੱਚੇ ਹਨ, ਇਕ ਬੇਟਾ ਜਿਸਦੀ ਉਮਰ 16 ਸਾਲ ਹੈ ਅਤੇ ਇਕ ਧੀ ਜੋ ਕਿ 14 ਸਾਲ ਦੀ ਹੈ। ਪਤਨੀ ਅਤੇ ਬੱਚੇ ਸ੍ਰੀ ਮੁਕਤਸਰ ਸਾਹਿਬ ਰਹਿੰਦੇ ਹਨ।

ਹਰਪ੍ਰੀਤ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਆਪਣੀ ਮਾਂ ਨਾਲ ਰਹਿੰਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।