ਨੈਨੀਤਾਲ ‘ਚ ਨਿੱਜੀ ਸਕੂਲ ਦੀ ਬੱਸ ਖੱਡ ‘ਚ ਡਿੱਗੀ; 1 ਬੱਚੇ ਸਮੇਤ 7 ਜਣਿਆਂ ਦੀ ਮੌਤ, 24 ਜ਼ਖਮੀ

0
343

ਉੱਤਰਾਖੰਡ, 9 ਅਕਤੂਬਰ | ਨੈਨੀਤਾਲ ‘ਚ ਹਰਿਆਣਾ ਦੇ ਹਿਸਾਰ ਦੀ ਇਕ ਨਿੱਜੀ ਸਕੂਲ ਦੀ ਬੱਸ ਖੱਡ ‘ਚ ਡਿੱਗ ਗਈ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਹ ਬੱਸ ਪਿੰਡ ਪੱਤਣ ਸਥਿਤ ਨਿਊ ਮਾਨਵ ਇੰਟਰਨੈਸ਼ਨਲ ਸਕੂਲ ਦੀ ਸੀ। ਇਸ ਘਟਨਾ ਤੋਂ ਬਾਅਦ ਪਿੰਡ ਪੱਤਣ ਵਿਚ ਸੋਗ ਦੀ ਲਹਿਰ ਹੈ।

ਸੋਮਵਾਰ ਸਵੇਰੇ ਸਕੂਲ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਸਕੂਲ ਆਏ ਬੱਚੇ ਅਤੇ ਮਾਪੇ ਵਾਪਸ ਪਰਤ ਗਏ। ਹਾਦਸੇ ਦਾ ਪਤਾ ਲੱਗਦੇ ਹੀ ਪਿੰਡ ਦੇ ਲੋਕ ਸਵੇਰੇ ਸਕੂਲ ਪਹੁੰਚ ਗਏ। ਸਕੂਲ ਸਟਾਫ਼ ਅਤੇ ਮਾਪੇ ਜ਼ਖ਼ਮੀਆਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਨੈਨੀਤਾਲ ਵਿਚ ਹਨ।

ਜਾਣਕਾਰੀ ਮੁਤਾਬਕ ਸਕੂਲ ਸਟਾਫ਼ ਸਮੇਤ ਕੁੱਲ 31 ਲੋਕ ਸ਼ੁੱਕਰਵਾਰ ਨੂੰ ਨਿਊ ਮਾਨਵ ਇੰਟਰਨੈਸ਼ਨਲ ਸਕੂਲ ਦੀ ਬੱਸ ਵਿਚ ਸਵਾਰ ਹੋ ਕੇ ਨੈਨੀਤਾਲ ਘੁੰਮਣ ਗਏ ਸਨ। ਇਸ ਦੌਰਾਨ ਬੀਤੀ ਰਾਤ ਕਾਲਾਢੁੰਗੀ ਰੋਡ ’ਤੇ ਘਾਟਗੜ੍ਹ ਨੇੜੇ ਬੱਸ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ ਇਕ ਬੱਚੇ ਅਤੇ 5 ਔਰਤਾਂ ਸਮੇਤ 7 ਦੀ ਮੌਤ ਹੋ ਗਈ ਜਦਕਿ 24 ਲੋਕ ਜ਼ਖਮੀ ਹੋ ਗਏ।