ਬਟਾਲਾ, 27 ਸਤੰਬਰ | ਬਟਾਲਾ ‘ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਪਿੰਡ ਗਿੱਲਾਂ ਵਾਲੀ ਵਿਚ ਬਾਊਂਸਰ ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਮਨ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ।
ਹਰਮਨ 2 ਭੈਣਾਂ ਦਾ ਇਕਲੌਤਾ ਪੁੱਤ ਸੀ। ਆਪਣੇ ਗੁਜ਼ਾਰੇ ਲਈ ਹਰਮਨ ਫਾਇਨਾਂਸ ਕੰਪਨੀ ਵਿਚ ਬਾਊਂਸਰ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਹਰਮਨ ਕਿਸੇ ਦੇ ਘਰ ਫਾਇਨਾਂਸ ਕੰਪਨੀ ਦੇ ਪੈਸੇ ਲੈਣ ਗਿਆ ਸੀ ਤੇ ਉਨ੍ਹਾਂ ਨੇ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ।







































