Breaking : ਗੈਂਗਸਟਰ-ਗਰਮਖਿਆਲੀਆਂ ਦੇ ਨੈੱਟਵਰਕ ਵਿਰੁੱਧ ਵੱਡਾ ਐਕਸ਼ਨ, ਪੰਜਾਬ ‘ਚ 30 ਥਾਵਾਂ ‘ਤੇ NIA ਦੀ ਰੇਡ

0
825

ਮੋਹਾਲੀ, 27 ਸਤੰਬਰ | ਗੈਂਗਸਟਰਾਂ ਤੇ ਗਰਮਖਿਆਲੀਆਂ ਦੇ ਨੈੱਟਵਰਕ ’ਤੇ ਸ਼ਿਕੰਜਾ ਕੱਸਣ ਲਈ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐਨਆਈਏ ਵੱਲੋਂ 6 ਸੂਬਿਆਂ ’ਚ 50 ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦਈਏ ਕਿ ਐਨਆਈਏ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਣੇ ਕਈ ਸੂਬਿਆਂ ’ਚ ਛਾਪੇਮਾਰੀ ਕਰ ਰਹੀ ਹੈ। ਐਨਆਈਏ ਵੱਲੋਂ ਪੰਜਾਬ ’ਚ 30 ਥਾਵਾਂ, ਰਾਜਸਥਾਨ ’ਚ 13 ਥਾਵਾਂ ’ਤੇ ਛਾਪੇਮਾਰੀ, ਹਰਿਆਣਾ ’ਚ 4, ਉੱਤਰਾਖੰਡ ‘ਚ 2 ਥਾਵਾਂ ‘ਤੇ ਛਾਪੇਮਾਰੀ ਦਿੱਲੀ-ਐਨਸੀਆਰ, ਉੱਤਰਾਖੰਡ, ਯੂਪੀ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

photo

ਮੋਗਾ ਦੇ ਪਿੰਡ ਤਖਤੂਪੁਰਾ ਵਿਚ ਇਕ ਸ਼ਰਾਬ ਠੇਕੇਦਾਰ ਦੇ ਘਰ ਐਨਆਈਏ ਦੀ ਟੀਮ ਨੇ ਤੜਕਸਾਰ ਛਾਪੇਮਾਰੀ ਕੀਤੀ। ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਅਰਸ਼ ਡੱਲਾ ਵੱਲੋਂ ਇਸ ਠੇਕੇਦਾਰ ਤੋਂ ਫਿਰੌਤੀ ਮੰਗੀ ਗਈ ਸੀ ਤੇ ਫਿਰੌਤੀ ਦੀ ਕੁਝ ਰਕਮ ਇਸ ਠੇਕੇਦਾਰ ਵੱਲੋਂ ਅਰਸ਼ ਡੱਲਾ ਨੂੰ ਦੇ ਦਿੱਤੀ ਗਈ ਸੀ। ਇਸ ਸਬੰਧੀ ਐਨਆਈਏ ਟੀਮ ਠੇਕੇਦਾਰ ਤੋਂ ਪੁੱਛਗਿੱਛ ਕਰ ਰਹੀ ਹੈ।

ਫਿਰੋਜ਼ਪੁਰ ਵਿਚ ਐਨਆਈਏ ਨੇ ਸ਼ਹਿਰ ਦੀ ਮੱਛੀ ਮੰਡੀ ਇਲਾਕੇ ਵਿਚ ਸੁੰਦਰ ਉਰਫ ਜ਼ੋਰਾ ਨਾਮਕ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ। ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਨੇ ਸੁੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਅੱਤਵਾਦੀ ਅਰਸ਼ ਡੱਲਾ ਨਾਲ ਲਿੰਕ ਮਿਲੇ ਹਨ। ਇਸ ਤੋਂ ਇਲਾਵਾ ਬਠਿੰਡਾ ਦੇ ਕਸਬਾ ਮੌੜ ਮੰਡੀ ਨਾਲ ਸਬੰਧਤ ਪਿੰਡ ਜੇਠੂਕੇ ਵਿਚ ਗੁਰਪ੍ਰੀਤ ਸਿੰਘ ਉਰਫ ਗੁਰੀ ਦੇ ਘਰ ਐਨਆਈਏ ਨੇ ਛਾਪੇਮਾਰੀ ਕੀਤੀ ਹੈ। ਐਨਆਈਏ ਦੀ ਦੂਜੀ ਟੀਮ ਵੱਲੋਂ ਗੈਂਗਸਟਰ ਹੈਰੀ ਮੋੜ ਦੇ ਮੌੜ ਮੰਡੀ ਵਿਚ ਛਾਪੇਮਾਰੀ ਕੀਤੀ ਗਈ ਹੈ। ਗੈਂਗਸਟਰ ਹੈਰੀ ਮੌੜ ਖਿਲਾਫ਼ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਇਲਾਕਿਆਂ ਵਿਚ ਵੀ ਐਨਆਈਏ ਵੱਲੋਂ ਛਾਪੇਮਾਰੀ ਦੀ ਸੂਚਨਾ ਹੈ।

ਘਨੌਰ ਹਲਕੇ ਦੇ ਖੈਰਪੁਰ ਜੱਟਾਂ ਪਿੰਡ ਦੇ ਜੰਗਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਨੰਬਰਦਾਰ ਵੱਲੋਂ ਵਿਦੇਸ਼ ਜਾਣ ਲਈ ਜੈਤੋ ਵਾਸੀ ਖੁਸ਼ਦੀਪ ਕੌਰ ਟਰੈਵਲ ਏਜੰਟ ਦੇ ਖਾਤੇ ਵਿਚ ਕਰੀਬ 4 ਲੱਖ ਰੁਪਏ ਪਾਏ ਸਨ, ਉਸ ਸਬੰਧੀ NIA ਏਜੰਸੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੋਹਾਲੀ ਦੇ ਪਿੰਡ ਬੱਲੋਗੀ ’ਚ ਰਵਿੰਦਰ ਉਰਫ਼ ਕਾਲੀ ਸ਼ੂਟਰ ਦੇ ਘਰ ਐਨਆਈਏ ਦੀ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਕਿ ਕਾਲੀ ਇਸ ਸਮੇਂ ਤਿਹਾੜ ਜੇਲ੍ਹ ’ਚ ਬੰਦ ਹੈ।

ਮਾਨਸਾ ਸ਼ਹਿਰ ਸਮੇਤ ਦਰਜਨਾਂ ਪਿੰਡਾਂ ਵਿਚ ਐਨਆਈਏ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਐਨਆਈਏ ਦੇ ਛਾਪੇ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਤ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਛਾਪੇ ਕਬੱਡੀ ਖਿਡਾਰੀਆਂ ਦੇ ਘਰਾਂ ਵਿਚ ਮਾਰੇ ਗਏ ਹਨ।