ਚੰਡੀਗੜ੍ਹ, 21 ਸਤੰਬਰ | ਸੁੱਖਾ ਦੁੱਨੇਕੇ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਪੋਸਟ ਉਤੇ ਲਿਖਿਆ ਹੈ ਕਿ ਅਸੀਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈ ਲਿਆ ਹੈ। ਸੁੱਖਾ NIA ਦਾ ਮੋਸਟ ਵਾਂਟੇਡ ਅਪਰਾਧੀ ਸੀ। ਇਸ ਤੋਂ ਇਲਾਵਾ ਸੁੱਖਾ ਖਾਲਿਸਤਾਨ ਸਮਰਥਕ ਅਤੇ ਅੱਤਵਾਦੀ ਅਰਸ਼ਦੀਪ ਸਿੰਘ ਦਾ ਵੀ ਕਰੀਬੀ ਸੀ। ਉਹ ਕੈਨੇਡਾ ਵਿਚ ਮਿਲ ਕੇ ਸਾਰੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।
ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਚੱਲ ਰਹੀ ਫੇਸਬੁੱਕ ਆਈਡੀ ਤੋਂ ਇਸ ਸਬੰਧੀ ਇਕ ਪੋਸਟ ਵੀ ਕੀਤੀ ਗਈ ਹੈ।
ਲਾਰੈਂਸ ਦੇ ਫੇਸਬੁੱਕ ਪੇਜ ਤੋਂ ਜਾਰੀ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਸੁੱਖਾ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਇੰਚਾਰਜ ਸਮਝਦਾ ਸੀ। ਸੁੱਖਾ ਦਾ ਨਾਂ ਵਿੱਕੀ ਮਿੱਡੂਖੇੜਾ ਅਤੇ ਸੰਦੀਪ ਨੰਗਲ ਵਰਗੇ ਹੋਰ ਸਾਥੀਆਂ ਦੇ ਕਤਲ ਵਿੱਚ ਵੀ ਸ਼ਾਮਲ ਸੀ। ਪੋਸਟ ‘ਚ ਲਿਖਿਆ ਗਿਆ ਹੈ ਕਿ ਤੁਸੀਂ ਪੂਰੀ ਦੁਨੀਆ ‘ਚ ਭਾਵੇਂ ਕਿਤੇ ਵੀ ਲੁਕੋ, ਸਾਡੇ ਨਾਲ ਦੁਸ਼ਮਣੀ ਰੱਖਣ ਵਾਲਿਆਂ ਨੂੰ ਇਕ-ਇਕ ਕਰਕੇ ਸਜ਼ਾ ਮਿਲੇਗੀ।