ਫਰੀਦਕੋਟ : ਜਿੰਮ ਟਰੇਨਰ ਨੇ ਨਹਿਰ ’ਚ ਮਾਰੀ ਛਾਲ, ਮਾਨਸਿਕ ਤੌਰ ‘ਤੇ ਸੀ ਪ੍ਰੇਸ਼ਾਨ

0
2292

ਫਰੀਦਕੋਟ/ਕੋਟਕਪੂਰਾ, 18 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲਾਲੇਆਣਾ ਰੋਡ ਦੇ ਵਸਨੀਕ ਜਿੰਮ ਟਰੇਨਰ ਜੈ ਸਿੰਘ ਦੀ ਲਾਸ਼ ਸ਼ਨੀਵਾਰ ਨੂੰ ਨਹਿਰ ਵਿਚੋਂ ਬਰਾਮਦ ਹੋਈ, ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਦੱਸ ਦਈਏ ਕਿ ਮਿਸਟਰ ਏਸ਼ੀਆ ਐਵਾਰਡ ਜੈ ਸਿੰਘ ਜੇਤੂ ਹੈ ।

ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਬਰੀਵਾਲਾ ਨੇੜਿਓਂ ਜੈ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। 15 ਸਤੰਬਰ ਨੂੰ ਜੈ ਸਿੰਘ ਦਾ ਬੈਗ ਫਰੀਦਕੋਟ ਸ਼ਹਿਰ ਨੇੜਿਓਂ ਨਹਿਰ ਦੀ ਪਟੜੀ ਤੋਂ ਬਰਾਮਦ ਹੋਇਆ ਸੀ, ਜਿਸ ਕਰਕੇ ਸ਼ੱਕ ਹੈ ਕਿ ਜੈ ਸਿੰਘ ਨੇ ਨਹਿਰ ਵਿਚ ਛਾਲ ਮਾਰੀ ਹੋਵੇ। ਭਾਵੇਂ ਜੈ ਸਿੰਘ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗਾ ਪਰ ਪੁਲਿਸ ਵੱਲੋਂ ਕਈ ਪੱਖਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਜੈ ਸਿੰਘ ਕੁਝ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀ।