ਜਲੰਧਰ, 09 ਸਤੰਬਰ | ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਤੋਂ ਬਾਅਦ ਫਰਾਰ ਚੱਲ ਰਹੇ ਸ਼ੂਟਰ ਹੈਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।
ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਗੈਂਗਸਟਰਾਂ ਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਸੰਗਠਨਾਂ ਉਤੇ ਨਜ਼ਰ ਰੱਖ ਰਹੀ ਹੈ। ਸ਼ੂਟਰ 18 ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ। ਹਾਲਾਂਕਿ ਸਪੈਸ਼ਲ ਸੈੱਲ ਪਟਿਆਲਾ ਸ਼ੂਟਰ ਹੈਰੀ ਨੂੰ ਲੈ ਕੇ ਅਧਿਕਾਰਿਕ ਪੁਸ਼ਟੀ ਨਹੀਂ ਕਰ ਰਿਹਾ। ਹੈਰੀ ਬਠਿੰਡਾ ਪੁਲਿਸ ਨੂੰ ਵੀ ਕਤਲ ਕੇਸ ਵਿਚ ਵਾਂਟੇਡ ਸੀ।
ਇਸ ਦੌਰਾਨ ਸਪੈਸ਼ਲ ਸੈੱਲ ਕੋਲ ਸੂਚਨਾ ਆਈ ਸੀ ਕਿ ਤਿਹਾੜ ਜੇਲ ਵਿਚ ਬੰਦ ਗੈਂਗਸਟਰ ਕੌਸ਼ਲ ਨਾਲ ਜੁੜਿਆ ਸ਼ੂਟਰ ਹੈਰੀ 18 ਮਹੀਨਿਆਂ ਬਾਅਦ ਦਿੱਲੀ ਦੀ ਹੱਦ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਟੀਮਾਂ ਉਸ ਦੇ ਪਿੱਛੇ ਲੱਗ ਗਈਆਂ ਸਨ।
ਸ਼ੂਟਰ ਵਿਕਾਸ ਮਾਹਲੇ ਤੋਂ ਪੁੱਛਗਿੱਛ ਵਿਚ ਹੈਰੀ ਦਾ ਨਾਂ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਹੈਰੀ ਤੋਂ ਕੇਸ ਵਿਚ ਫਰਾਰ ਚੱਲ ਰਹੇ ਸ਼ੂਟਰ ਪੂਨੀਤ ਸ਼ਰਮਾ ਤੇ ਨਰਿੰਦਰ ਲੱਲੀ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਦਿੱਲੀ ਦੀ ਜਾਮਾ ਮਸਜਿਦ ਕੋਲੋਂ ਕਿਸ ਸਪਲਾਇਰ ਤੋਂ ਉਹ ਗੈਰ ਕਾਨੂੰਨੀ ਹਥਿਆਰ ਖਰੀਦਦੇ ਸਨ।