ਕੇਰਲ | 24 ਸਾਲਾ ਲੜਕੀ ਨੂੰ ਉਸ ਦੇ ਸਾਥੀ ਨੇ ਪ੍ਰੈਸ਼ਰ ਕੁੱਕਰ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਦੋਸ਼ੀ ਪ੍ਰੇਮੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਬੇਗੁਰ ਇਲਾਕੇ ‘ਚ ਵਾਪਰੀ। ਜ਼ਿਆਦਾ ਖੂਨ ਵਹਿਣ ਕਾਰਨ ਬੱਚੀ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਕੇਰਲ ਦੇ ਰਹਿਣ ਵਾਲੇ ਵੈਸ਼ਨਵ ਅਤੇ ਦੇਵੀ ਪਿਛਲੇ ਤਿੰਨ ਸਾਲਾਂ ਤੋਂ ਬੈਂਗਲੁਰੂ ‘ਚ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ 24 ਸਾਲਾ ਦੋਸ਼ੀ ਨੂੰ ਆਪਣੀ ਪ੍ਰੇਮਿਕਾ ‘ਤੇ ਸ਼ੱਕ ਸੀ ਕਿ ਉਹ ਉਸ ਨਾਲ ਧੋਖਾ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਸੀਕੇ ਬਾਬਾ ਨੇ ਦੱਸਿਆ ਕਿ ਉਹ ਲਿਵ-ਇਨ ਪਾਰਟਨਰ ਸਨ। ਦੋਵੇਂ ਕੇਰਲ ਦੇ ਰਹਿਣ ਵਾਲੇ ਹਨ।
ਦੇਵੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਵੈਸ਼ਨਵ
ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ (ਦੋਸ਼ੀ) ਨੂੰ ਔਰਤ (ਮ੍ਰਿਤਕ) ‘ਤੇ ਕੁਝ ਸ਼ੱਕ ਸੀ। ਉਹ ਇਸ ਨੂੰ ਲੈ ਕੇ ਲੜਦੇ ਸਨ। ਸ਼ਨੀਵਾਰ ਨੂੰ ਵੀ ਅਜਿਹਾ ਹੀ ਹੋਇਆ। ਦੋਵਾਂ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਦੋਸ਼ੀ ਪ੍ਰੇਮੀ ਨੇ ਕੁੱਕਰ ਨਾਲ ਕੁੱਟ-ਕੁੱਟ ਕੇ ਲੜਕੀ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਵੈਸ਼ਨਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਥਾਣਾ ਬੇਗਰ ਵਿਖੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ ਇਹ ਘਟਨਾ ਬੇਗੁਰ ਦੇ ਮਾਈਕੋ ਲੇਆਉਟ ਵਿੱਚ ਵਾਪਰੀ। ਵੈਸ਼ਨਵ, ਇੱਕ ਇੰਜੀਨੀਅਰਿੰਗ ਗ੍ਰੈਜੂਏਟ ਅਤੇ ਲੜਕੀ, ਇੱਕ ਦੂਜੇ ਨੂੰ ਤਿੰਨ ਸਾਲਾਂ ਤੋਂ ਜਾਣਦੇ ਸਨ ਅਤੇ ਪਿਛਲੇ ਦੋ ਸਾਲਾਂ ਤੋਂ ਇਕੱਠੇ ਰਹਿ ਰਹੇ ਸਨ। ਪੁਲਿਸ ਅਨੁਸਾਰ ਦੋਵੇਂ ਕਾਲਜ ਵਿੱਚ ਇਕੱਠੇ ਪੜ੍ਹੇ ਸਨ ਅਤੇ ਸੇਲਜ਼ ਅਤੇ ਮਾਰਕੀਟਿੰਗ ਖੇਤਰ ਵਿੱਚ ਕੰਮ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਪਹਿਲਾਂ ਇੱਕ ਦੂਜੇ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।