ਦੋ ਸਿੱਖਾਂ ਨੂੰ ਪਾਕਿਸਤਾਨ ਸਰਕਾਰ ਕਰੇਗੀ ‘ਸਿਤਾਰਾ-ਏ-ਇਮਤਿਆਜ਼’ ਤੇ ‘ਤਮਗ਼ਾ-ਏ-ਇਮਤਿਆਜ਼’ ਐਵਾਰਡ ਨਾਲ ਸਨਮਾਨਤ

0
1653

ਇਸਲਾਮਾਬਾਦ| ਪਾਕਿਸਤਾਨ ਸਰਕਾਰ ਵਲੋਂ ਦੋ ਸਿੱਖਾਂ ਨੂੰ ਕੌਮੀ ਸਨਮਾਨ ਨਾਲ ਨਿਵਾਜ਼ਿਆ ਜਾਵੇਗਾ। ਇਸ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਬੈਸਡਰ ਰਮੇਸ਼ ਸਿੰਘ ਅਰੋੜਾ ਨੂੰ ‘ਸਿਤਾਰਾ-ਏ-ਇਮਤਿਆਜ਼’ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਮੀਮਪਾਲ ਸਿੰਘ ਨੂੰ ‘ਤਮਗ਼ਾ-ਏ-ਇਮਤਿਆਜ਼’ ਨਾਲ ਸਨਮਾਨਤ ਕੀਤਾ ਜਾਵੇਗਾ। ਇਹ ਸਨਮਾਨ 23 ਮਾਰਚ 2024 ਨੂੰ ਇਕ ਸਰਕਾਰੀ ਸਮਾਗਮ ਦੌਰਾਨ ਦਿਤੇ ਜਾਣਗੇ।

ਦੱਸ ਦੇਈਏ ਕਿ ਰਮੇਸ਼ ਸਿੰਘ ਅਰੋੜਾ ‘ਸਿਤਾਰਾ-ਏ-ਇਮਤਿਆਜ਼’ ਹਾਸਲ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਸਿੱਖ ਹੋਣਗੇ ਜਦਕਿ ਡਾਕਟਰ ਮੀਮਪਾਲ ਸਿੰਘ ‘ਤਮਗ਼ਾ-ਏ-ਇਮਤਿਆਜ਼’ ਹਾਸਲ ਕਰਨ ਵਾਲੇ ਦੂਜੇ ਸਿੱਖ ਹਨ। ਇਸ ਤੋਂ ਪਹਿਲਾਂ ਇਹ ਸਨਮਾਨ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਸ਼ਾਮ ਸਿੰਘ ਨੂੰ ਦਿਤਾ ਗਿਆ ਸੀ।