ਅੰਮ੍ਰਿਤਸਰ : ਨਸ਼ੇ ਨੇ ਮਾਂ ਤੋਂ ਖੋਹਿਆ ਨੌਜਵਾਨ ਪੁੱਤ, ਭੁੱਬਾਂ ਮਾਰ ਰੋਂਦੀ ਮਾਂ ਬੋਲੀ- ਮੇਰੇ ਬੱਚਿਆ ਹੁਣ ਉਠ ਵੀ ਪੈ

0
443

ਅੰਮ੍ਰਿਤਸਰ  : ਪੰਜਾਬ ‘ਚ ਨਸ਼ਿਆਂ ਨੇ ਕਈ ਮਾਂਵਾਂ ਦੇ ਪੁਤ ਖਾ ਲਏ | ਅਜਿਹਾ ਹੀ ਇਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਨਸ਼ੇ ਨੇ ਫਿਰ ਇਕ ਮਾਂ ਕੋਲੋਂ ਪੁੱਤ ਖੋਹ ਲਿਆ ਹੈ। ਪੁੱਤ ਦੀ ਲਾਸ਼ ਨਾਲ ਲਿਪਟ ਕੇ ਮਾਂ ਇੱਕੋ ਸਾਹੇ ਬੋਲਦੀ ਰਹੀ ਕਿ ਉੱਠ ਬੱਚਿਆ ਘਰ ਚੱਲੀਏ। ਉਸ ਦਾ ਦਰਦ ਦੇਖ ਹਰ ਕਿਸੇ ਦੀ ਅੱਖ ਨਮ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਰਣਜੀਤ ਐਵੇਨਿਊ ਇਲਾਕੇ ਦੀ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।

ਪੁੱਤ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਅੰਮ੍ਰਿਤਸਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਇਹ ਪਹਿਲੀ ਮੌਤ ਨਹੀਂ ਹੈ, ਇਸ ਤੋਂ ਪਹਿਲਾਂ ਵੀ ਨੌਜਵਾਨ ਚਿੱਟੇ ਨਾਲ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।