ਜਲੰਧਰ ਬੋਰਵੈੱਲ ਹਾਦਸਾ : ਸੁਰੇਸ਼ ਦੀ ਮੌਤ ਦੇ ਮਾਮਲੇ ‘ਚ ਬਾਲਾਜੀ ਕੰਸਟ੍ਰਕਸ਼ਨ ਕੰਪਨੀ ਖਿਲਾਫ ਪਰਚਾ

0
1012

ਜਲੰਧਰ| ਕਰਤਾਰਪੁਰ ਦੇ ਬਸਰਾਮਪੁਰ ਵਿਖੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਪਿੱਲਰ ਦੇ ਕੰਮ ਦੌਰਾਨ ਕਰੀਬ 80 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਸੁਰੇਸ਼ ਨੂੰ ਬਚਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ 45 ਘੰਟਿਆਂ ਤੋਂ ਵੱਧ ਸਮੇਂ ਬਾਅਦ ਇੰਜੀਨੀਅਰ ਸੁਰੇਸ਼ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਮ੍ਰਿਤਕ ਸੁਰੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਬਾਲਾਜੀ ਕੰਸਟ੍ਰਕਸ਼ਨ ਕੰਪਨੀ ਖਿਲਾਫ 304 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਸ਼ਾਮ 7 ਵਜੇ NDRF ਦੀ ਟੀਮ ਸੁਰੇਸ਼ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਸਖਤ ਮਿਹਨਤ ਕਰ ਰਹੀ ਸੀ। ਪਰ ਬੀਤੇ ਦਿਨ ਜਦੋਂ NDRF ਦੀ ਟੀਮ ਨੇ ਬਚਾਅ ਦੌਰਾਨ ਸੁਰੇਸ਼ ਨੂੰ ਬਾਹਰ ਕੱਢਿਆ ਤਾਂ ਉਦੋਂ ਤੱਕ ਸੁਰੇਸ਼ ਦੀ ਮੌਤ ਹੋ ਗਈ ਸੀ।

ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਤੋਂ ਹੀ ਸੁਰੇਸ਼ ਨੂੰ ਬਚਾਉਣ ਲਈ ਜੋ ਬਚਾਅ ਅਭਿਆਨ ਚਲਾਇਆ ਗਿਆ, ਉੱਥੇ ਹੀ ਸੋਮਵਾਰ ਸਵੇਰੇ ਟੀਮ ਲਈ ਸਭ ਤੋਂ ਵੱਡੀ ਰੁਕਾਵਟ ਨੇੜੇ ਸਥਿਤ ਪਾਣੀ ਨਾਲ ਭਰਿਆ ਛੱਪੜ (ਚੱਪੜ) ਸੀ।

ਛੱਪੜ ਕਾਰਨ ਐਨਡੀਆਰਐਫ ਦੀ ਟੀਮ ਨੂੰ ਆਪਣੇ ਬਚਾਅ ਕਾਰਜ ਦੀ ਰਣਨੀਤੀ ਵਾਰ-ਵਾਰ ਬਦਲਣੀ ਪਈ। ਪਰ ਇਸ ਦੇ ਬਾਵਜੂਦ ਟੀਮ ਸੁਰੇਸ਼ ਨੂੰ ਨਹੀਂ ਬਚਾ ਸਕੀ। ਹਾਲਾਂਕਿ ਇਸ ਤੋਂ ਪਹਿਲਾਂ ਦੇਰ ਰਾਤ ਸੂਚਨਾ ਮਿਲੀ ਸੀ ਕਿ ਐਨਡੀਆਰਐਫ ਦੀ ਟੀਮ ਸੁਰੇਸ਼ ਦੇ ਨੇੜੇ ਪਹੁੰਚ ਗਈ ਸੀ ਅਤੇ ਉਸ ਨੂੰ ਕੱਢਣ ਵਾਲੀ ਸੀ, ਪਰ ਫਿਰ ਪਤਾ ਲੱਗਾ ਕਿ ਟੀਮ ਉਸ ਨੂੰ ਨਹੀਂ ਕੱਢ ਸਕੀ।