ਮੋਗਾ ‘ਚ ਬੰਦ ਦੌਰਾਨ ਫਾਇਰਿੰਗ, ਗੋਲ਼ੀ ਲੱਗਣ ਨਾਲ ਇਕ ਨੌਜਵਾਨ ਜ਼ਖਮੀ

0
1114

ਮੋਗਾ| ਮਣੀਪੁਰ ਹਿੰਸਾ ਵਿਰੁੱਧ ਇਸਾਈ ਭਾਈਚਾਰੇ ਵਲੋਂ ਬੰਦ ਦੀ ਕਾਲ ਦੌਰਾਨ ਮੋਗਾ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ। ਮੋਗਾ ਦੇ ਕੋਟ ਈਸੇਖਾਂ ਵਿਚ ਬੰਦ ਦੀ ਕਾਲ ਦੌਰਾਨ ਦੁਕਾਨਾਂ ਬੰਦ ਕਰਵਾਉਣ ਗਏ ਪ੍ਰਦਰਸ਼ਨਕਾਰੀਆਂ ਤੇ ਦੁਕਾਨਦਾਰਾਂ ਵਿਚਾਲੇ ਬਹਿਸ ਹੋ ਗਈ।

ਇਸ ਦੌਰਾਨ ਇਕ ਧਿਰ ਵਲੋਂ ਗੋਲ਼ੀ ਚਲਾਉਣ ਕਾਰਨ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਘਟਨਾ ਕੋਟ ਈਸੇ ਖਾਂ ਦੇ ਮਸੀਤਾ ਰੋਡ ਉਤੇ ਵਾਪਰੀ ਹੈ। ਇਥੇ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਤੇ ਦੁਕਾਨਦਾਰਾਂ ਵਿਚਾਲੇ ਤਲਖੀ ਵਧ ਗਈ ਸੀ। ਘਟਨਾ ਖਿਲਾਫ ਪ੍ਰਦਰਸ਼ਨਕਾਰੀਆਂ ਨੇ ਕੋਟ ਈਸੇ ਖਾਂ ਚੌਕ ਨੂੰ ਜਾਮ ਕਰ ਦਿੱਤਾ ਹੈ।