ਪਟਿਆਲਾ : ਘਰੋਂ ਸੌਦਾ ਲੈਣ ਗਈ ਕੁੜੀ ਨੂੰ ਕਿਡਨੈਪ ਕਰਕੇ ਕੀਤਾ ਰੇਪ, ਸਾਰੀ ਰਾਤ ਬੰਨ੍ਹੀ ਰੱਖਿਆ

0
1552

ਰਾਜਪੁਰਾ| ਰਾਜਪੁਰਾ ਦੇ ਸ਼ੰਭੂ ਕਲਾਂ ਵਿਚੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਘਰੋਂ ਸੌਦਾ ਲੈਣ ਗਈ ਕੁੜੀ ਨੂੰ ਦੋ ਪ੍ਰਵਾਸੀ ਮਜ਼ਦੂਰਾਂ ਨੇ ਕਿਡਨੈਪ ਕਰਕੇ ਉਸ ਨਾਲ ਰੇਪ ਕੀਤਾ।

ਦੇਰ ਤੱਕ ਉਡੀਕਦੇ ਰਹੇ ਘਰਦਿਆਂ ਨੂੰ ਜਦੋਂ ਕੁੜੀ ਦੀ ਕੋਈ ਖਬਰ ਨਾ ਮਿਲੀ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਇਕ ਬੰਦ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਥੇ ਲੜਕੀ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ।

ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਲੜਕੀ ਇਕ ਕਿਡਨੈਪ ਕਰਨ ਵਾਲੇ ਦੋ ਨੌਜਵਾਨਾਂ ਵਿਚੋਂ ਇਕ ਨੂੰ ਪਛਾਣ ਲਿਆ ਹੈ।

ਇਸ ਘਟਨਾ ਨਾਲ ਸਾਰੇ ਪਾਸੇ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਲ਼ੜਕੀ ਨੇ ਆਪਣੇ ਬਿਆਨਾਂ ਵਿਚ ਦੱਸਿਾ ਕਿ ਉਹ ਦੁਕਾਨ ਨੂੰ ਸੌਦਾ ਲੈਣ ਗਈ ਸੀ ਕਿ ਦੋ ਮੁੰਡਿਆਂ ਨੇ ਉਸਨੂੰ ਰੁਮਾਲ ਨਾਲ ਕੋਈ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ ਤੇ ਫਿਰ ਉਸਨੂੰ ਬੰਨ੍ਹ ਕੇ ਇਕ ਮੁੰਡੇ ਨੇ ਉਸ ਨਾਲ ਰੇਪ ਕੀਤਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ