ਹੁਸ਼ਿਆਰਪੁਰ| ਹੁਸ਼ਿਆਰਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦੇ ਪਾਣੀ ਵਿਚ ਰੁੜ੍ਹਨ ਦਾ ਸਮਾਚਾਰ ਹੈ। ਨੌਜਵਾਨ ਦੇ ਪਾਣੀ ਵਿਚ ਰੁੜ੍ਹਨ ਦੀ ਵੀਡੀਓ ਵਾਇਰਲ ਹੋਣ ਕਾਰਨ ਲੋਕਾਂ ਦੇ ਸਾਹ ਸੂਤੇ ਪਏ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਲਮਪੁਰ ਦਾ ਇਹ ਮੁੰਡਾ ਪਾਣੀ ਦਾ ਲੈਵਲ ਚੈੱਕ ਕਰਨ ਗਿਆ ਸੀ ਕਿ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਗਿਆ। ਪਾਣੀ ਦਾ ਤੇਜ਼ ਵਹਾਅ ਉਸਨੂੰ ਕਾਫੀ ਦੂਰ ਤੱਕ ਲੈ ਗਿਆ। ਅਜੇ ਤੱਕ ਮੁੰਡੇ ਦੀ ਕੋਈ ਖਬਰ ਸਾਰ ਨਹੀਂ।






































