ਫਰੀਦਕੋਟ ਆਨਰ ਕਿਲਿੰਗ ਮਾਮਲਾ : ਮੁੰਡੇ ਨੂੰ ਬਹਾਨੇ ਨਾਲ ਸੱਦ ਕੇ ਸਾਰੀ ਰਾਤ ਕੁੱਟਣ ਕਰਕੇ ਹੋਈ ਸੀ ਮੌਤ, ਪਿੰਡ ‘ਚ ਹੋਈ ਬਦਨਾਮੀ ਤੋਂ ਬੌਖਲਾਏ ਸਨ ਕੁੜੀ ਦੇ ਘਰ ਦੇ

0
4930

ਫ਼ਰੀਦਕੋਟ : ਪਿੰਡ ਔਲਖ ’ਚ ਪ੍ਰੇਮ ਵਿਆਹ ਤੋਂ ਖ਼ਫਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਹਾਲਾਂਕਿ ਪ੍ਰੇਮ ਵਿਆਹ ਉਪਰੰਤ ਲੜਕਾ-ਲੜਕੀ ਨੂੰ ਅਲੱਗ ਕਰ ਦਿੱਤਾ ਗਿਆ ਸੀ। ਕੁੜੀ ਦੇ ਘਰਦਿਆਂ ਨੇ ਉਸਨੂੰ ਲੰਘੀ ਰਾਤ ਆਪਣੇ ਘਰ ਸੱਦਿਆ ਸੀ ਤੇ ਪਿੱਛੋਂ ਉਸਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਔਲਖ ਵਾਸੀ 28 ਸਾਲਾ ਨੌਜਵਾਨ ਗੁਰਇਕਬਾਲ ਸਿੰਘ ਨੂੰ ਆਪਣੇ ਪਿੰਡ ਦੀ ਲੜਕੀ ਨਾਲ ਪਿਆਰ ਹੋ ਗਿਆ ਸੀ ਜਿਸ ਦੇ ਚੱਲਦਿਆਂ ਲਗਭਗ ਚਾਰ ਮਹੀਨੇ ਪਹਿਲਾਂ ਦੋਵਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਪਰ ਕੁਝ ਦਿਨਾਂ ਉਪਰੰਤ ਜਦੋਂ ਉਹ ਪਿੰਡ ਪਰਤੇ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤਾ ਮਨਜ਼ੂਰ ਨਾ ਹੋਣ ਕਾਰਨ ਉਹ ਲੜਕੀ ਨੂੰ ਆਪਣੇ ਘਰ ਲੈ ਗਏ ਜਿਸ ਦੇ ਚੱਲਦਿਆਂ ਦੋਵੇਂ ਅਲੱਗ ਹੋ ਗਏ ਸਨ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਉਪਰੰਤ ਵੀ ਗੁਰਇਕਬਾਲ ਸਿੰਘ ਲੁਕ-ਛਿਪ ਕੇ ਲੜਕੀ ਨੂੰ ਮਿਲਦਾ ਸੀ ਅਤੇ ਮੰਗਲਵਾਰ ਰਾਤ ਵੀ ਉਹ ਲੜਕੀ ਨੂੰ ਮਿਲਣ ਉਸ ਦੇ ਘਰ ਗਿਆ ਸੀ ਪਰ ਉਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਲਿਆ ਅਤੇ ਰੱਸੀ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਜ਼ਿਆਦਾ ਸੱਟਾਂ ਲੱਗਣ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਸਬੰਧੀ ਡੀਐੱਸਪੀ ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰ ਪ੍ਰੇਮ ਵਿਆਹ ਤੋਂ ਨਾਖ਼ੁਸ਼ ਸਨ। ਉਨ੍ਹਾਂ ਅਨੁਸਾਰ ਗੁਰਇਕਬਾਲ ਸਿੰਘ ਮੰਗਲਵਾਰ ਰਾਤ ਲੜਕੀ ਤੋਂ ਆਪਣਾ ਮੋਬਾਈਲ ਲੈਣ ਗਿਆ ਸੀ ਪਰ ਉਥੇ ਉਸ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ