ਵੱਡੀ ਖਬਰ : ਪੰਜਾਬ ‘ਚ ਬਾਰਿਸ਼ ਨਾਲ ਪ੍ਰਭਾਵਿਤ ਹੋਏ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਮਿਲੇਗਾ ਮੁਆਵਜ਼ਾ

0
24682

ਚੰਡੀਗੜ੍ਹ | ਸ਼ਨੀਵਾਰ ਸਵੇਰੇ ਤੋਂ ਪੈ ਰਹੇ ਮੀਂਹ ਕਾਰਨ ਇਸ ਸਮੇਂ ਪੂਰਾ ਪੰਜਾਬ ਪਾਣੀ ‘ਚ ਡੁੱਬਿਆ ਹੋਇਆ ਹੈ। ਪਟਿਆਲਾ, ਰੋਪੜ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਫਾਜ਼ਿਲਕਾ ਜ਼ਿਲ੍ਹੇ ਅਜੇ ਵੀ ਪਾਣੀ ਦੇ ਘਟਣ ਦੀ ਉਡੀਕ ਕਰ ਰਹੇ ਹਨ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ।

Rain fury: Army conducts rescue ops in Punjab, Haryana; over 900 evacuated  from private university | Deccan Herald

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੜ੍ਹ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਰੋਪੜ ਜ਼ਿਲ੍ਹੇ ਵਿਚ 2, ਹੁਸ਼ਿਆਰਪੁਰ ਜ਼ਿਲ੍ਹੇ ਵਿਚ 2, ਜਲੰਧਰ ਵਿਚ 1, ਨਵਾਂਸ਼ਹਿਰ ਵਿਚ 2, ਮੋਗਾ ਵਿਚ ਇਕ ਅਤੇ ਫਤਿਹਗੜ੍ਹ ਸਾਹਿਬ ਵਿਚ 2 ਵਿਅਕਤੀ ਸ਼ਾਮਲ ਹਨ। ਹਾਲਾਂਕਿ, ਇਸ ਦੌਰਾਨ ਫਸਲਾਂ ਦੇ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਜ਼ਿਆਦਾਤਰ ਇਲਾਕਿਆਂ ‘ਚ ਪਾਣੀ ਨਹੀਂ ਘਟਿਆ ਹੈ।

Punjab | Flood situation grim at some places as rainfall continues in Punjab,  Haryana - Telegraph India

ਹੜ੍ਹ ਕਾਰਨ ਮਰਨ ਵਾਲੇ 10 ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਕਈ ਘਰਾਂ ਆਦਿ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹੁਣ ਤਕ ਪ੍ਰਾਪਤ ਅੰਕੜਿਆਂ ਅਨੁਸਾਰ ਅਜਿਹੀਆਂ ਬਰਬਾਦ ਹੋਈਆਂ ਜਾਇਦਾਦਾਂ ਦੀ ਗਿਣਤੀ 20 ਹੈ।

Water level in Ghaggar, Sutlej recedes upstream as downstream rivers cause  flooding : The Tribune India

ਇਸ ਤੋਂ ਇਲਾਵਾ 2 ਦਰਜਨ ਤੋਂ ਵੱਧ ਸੜਕਾਂ ਵੀ ਨੁਕਸਾਨੀਆਂ ਗਈਆਂ ਹਨ ਪਰ ਹਾਲੇ ਤਕ ਅੰਤਿਮ ਰਿਪੋਰਟ ਨਾ ਆਉਣ ‘ਤੇ ਵਿਭਾਗੀ ਅਧਿਕਾਰੀਆਂ ਦੀ ਪਹਿਲੀ ਤਰਜੀਹ ਹੜ੍ਹਾਂ ‘ਚ ਫਸੇ ਲੋਕਾਂ ਨੂੰ ਕੱਢਣਾ ਹੈ, ਇਸ ਕਾਰਨ ਹੁਣ ਗਿਰਦਾਵਰੀ ਹੋਣ ਤੇ ਇਨਫਰਾਸਟ੍ਰਕਚਰ ਦੇ ਨੁਕਸਾਨ ਦਾ ਮੁਲਾਂਕਣ ਕਰਨ ਵਿਚ ਸਮਾਂ ਲੱਗ ਸਕਦਾ ਹੈ।

Rain Fury In Punjab: Flood Threat Looms In Areas Along Overflowing Satluj,  Ghaggar Rivers

ਰਿਪੋਰਟਾਂ ਅਨੁਸਾਰ ਰੋਪੜ ਤੋਂ 1480 ਅਤੇ ਪਟਿਆਲਾ ਤੋਂ 107 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਕੁਝ ਜ਼ਿਲ੍ਹਿਆਂ ਤੋਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਤੋਂ ਇਸ ਹੜ੍ਹ ਦਾ ਸ਼ਿਕਾਰ ਹੋਏ ਪਸ਼ੂਆਂ ਬਾਰੇ ਵੀ ਰਿਪੋਰਟ ਮੰਗੀ ਜਾ ਰਹੀ ਹੈ, ਜਿਨ੍ਹਾਂ ‘ਤੇ ਕਿਸਾਨਾਂ ਤੇ ਹੋਰਨਾਂ ਦੀ ਰੋਜ਼ੀ-ਰੋਟੀ ਨਿਰਭਰ ਹੈ। ਇਕ ਸੀਨੀਅਰ ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਮੱਝ ਵਰਗੇ ਦੁਧਾਰੂ ਜਾਨਵਰ ਦੀ ਮੌਤ ‘ਤੇ 37 ਹਜ਼ਾਰ 500 ਰੁਪਏ ਦੇਣ ਦੀ ਵਿਵਸਥਾ ਹੈ, ਜਦਕਿ ਬੱਕਰੀ ਦੀ ਮੌਤ ‘ਤੇ 4 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।

Evacuation begins after flood warning in Ravi, Sutlej and Chenab Rivers -  SUCH TV