ਪੰਜਾਬ ‘ਚ ਹੜ੍ਹ ਵਰਗੇ ਹਾਲਾਤ : ਕੁਦਰਤੀ ਆਫਤ ਹੈ, ਮਿਲ-ਜੁਲ ਕੇ ਸਾਹਮਣਾ ਕਰਾਂਗੇ, ਹੌਸਲਾ ਬਣਾ ਕੇ ਰੱਖੋ- CM ਮਾਨ

0
5095

ਚੰਡੀਗੜ੍ਹ| ਪੰਜਾਬ ਵਿਚ ਭਾਰੀ ਬਾਰਿਸ਼ ਕਾਰਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਚੰਡੀਗੜ੍ਹ ਵਿਚ ਕੱਲ਼ ਭਾਰੀ ਮੀਂਹ ਕਾਰਨ ਤਿੰਨ ਮੰਜ਼ਿਲ ਮਕਾਨ ਡਿਗਣ ਨਾਲ ਲੋਕਾਂ ਦੇੇ ਸਾਹ ਸੂਤੇ ਪਏ ਹਨ। ਚੰਡੀਗੜ੍ਹ ਦੀਆਂ ਕਈ ਕਾਲੋਨੀਆਂ ਵਿਚ ਨੱਕੋ ਨੱਕ ਪਾਣੀ ਭਰ ਗਿਆ ਹੈ। ਪਟਿਆਲਾ ਵਿਚ ਘੱਗਰ ਦਰਿਆ ਵੀ ਉਫਾਨ ਉਤੇ ਹੈ। ਘੱਗਰ ਨੇੜੇ ਦੇ ਕਈ ਪਿੰਡਾਂ ਨੂੰ ਪ੍ਰਸ਼ਾਸਨ ਨੇ ਖਾਲੀ ਕਰਵਾ ਲਿਆ ਹੈ।

ਇਸੇ ਤਰ੍ਹਾਂ ਲੁਧਿਆਣਾ ਵਿਚਦੀ ਲੰਘਦਾ ਸਤਲੁਜ ਦਰਿਆ ਵੀ ਡੇਂਜ਼ਰ ਜ਼ੋਨ ਵਿਚ ਵਗ ਰਿਹਾ ਹੈ। ਇਸਦੇ ਨੇੜਲ਼ੇ 15-20 ਪਿੰਡ ਅਹਿਤਿਆਤ ਵਜੋਂ ਪ੍ਰਸ਼ਾਸਨ ਨੇ ਖਾਲੀ ਕਰਵਾ ਲਏ ਹਨ। ਇਸੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਕਿਸਮ ਦੀ ਘਬਰਾਹਟ ‘ਚ ਨਾ ਆਉਣ। ਉਹ ਪੰਜਾਬ ਦੇ ਹਰ ਛੋਟੇ-ਵੱਡੇ ਅਧਿਕਾਰੀਆਂ ਨਾਲ ਪੰਜਾਬ ਦੇ ਕੋਨੇ ਕੋਨੇ ਤੋਂ ਪਾਣੀ ਦੀ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ। ਮਾਨ ਨੇ ਕਿਹਾ ਹੈ ਕਿ ਕੁਦਰਤੀ ਆਫ਼ਤ ਹੈ ਮਿਲਜੁਲ ਕੇ ਇਸਦਾ ਸਾਹਮਣਾ ਕਰਾਂਗੇ। ਸਰਕਾਰ ਲੋਕਾਂ ਦੇ ਨਾਲ ਹੈ, ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਬਸ ਹੌਸਲਾ ਬਣਾ ਕੇ ਰੱਖੋ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ