ਕਿਸ਼ਨਪੁਰਾ ਇਲਾਕੇ ‘ਚ ਅੱਗ ਲੱਗਣ ਕਾਰਨ ਮਚੀ ਹਫੜਾ-ਦਫੜੀ, ਪੁਲਿਸ ਤੇ ਫਾਇਰਬ੍ਰਿਗੇਡ ਦੀ ਮਦਦ ਨਾਲ ਪਾਇਆ ਕਾਬੂ

    0
    7287

    ਜਲੰਧਰ. ਸ਼ਹਿਰ ਦੇ ਕਿਸ਼ਨਪੁਰਾ ਇਲਾਕੇ ਵਿੱਚ ਇਕ ਘਰ ਵਿੱਚ ਅੱਗ ਲੱਗਣ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਜਾਣ ਦੀ ਖਬਰ ਹੈ। ਘਰ ਵਿਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

    ਸੂਚਨਾ ਮਿਲਦੇ ਹੀ ਪੀਸੀਆਰ ਮੋਟਰਸਾਈਕਲ 54 ਦੀ ਟੀਮ ਦੇ ਏਐਸਆਈ ਸੁੱਚਾ ਸਿੰਘ ਹੌਲਦਾਰ ਗੁਰਪ੍ਰੀਤ ਸਿੰਘ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

    ਰਤਨੇਸ਼ ਕੁਮਾਰ ਪੁੱਤਰ ਰਾਮ ਮੋਹਨ ਨਿਵਾਸੀ ਕਿਸ਼ਨਪੁਰਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਵਿਚ ਮੌਜੂਦ ਸੀ ਅਤੇ ਉਸ ਦੀ ਪਤਨੀ ਰਸੋਈ ਵਿਚ ਖਾਣਾ ਬਣਾ ਰਹੀ ਸੀ ਤਾਂ ਅਚਾਨਕ ਰਸੋਈ ਵਿਚ ਸਿਲੰਡਰ ਖਤਮ ਹੋਣ ਕਾਰਨ ਸਿਲੰਡਰ ਨੂੰ ਬਦਲਿਆ ਤਾਂ ਕੁੱਝ ਸਮੇਂ ਬਾਅਦ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ।

    ਉਨ੍ਹਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਰਸੋਈ ਦੀ ਹਰ ਚੀਜ਼ ਸੜ ਕੇ ਸੁਆਹ ਹੋ ਗਈ। ਬਹਾਦਰੀ ਦਿਖਾਉਂਦੇ ਹੋਏ, ਉਨ੍ਹਾਂ ਸਿਲੰਡਰ ਨੂੰ ਬਾਹਰ ਸੁੱਟ ਦਿੱਤਾ ਅਤੇ ਮੌਕੇ ‘ਤੇ ਪਹੁੰਚ ਕੇ ਫਾਈਰਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।